ਕਰਨਾਟਕ ਦੇ ਹੁਬਲੀ ਜ਼ਿਲੇ ਵਿੱਚ 14 ਜੂਨ ਸ਼ਾਮ ਨੂੰ ਲੈਂਡਿੰਗ ਦੌਰਾਨ ਇੰਡੀਗੋ ਜਹਾਜ਼ ਦਾ ਟਾਇਰ ਫੱਟ ਗਿਆ ਸੀ। ਜਹਾਜ ਦਾ ਟਾਇਰ ਫੱਟਣ ਤੋਂ ਬਾਅਦ ਇੱਥੇ ਹੜਕੰਪ ਮੱਚ ਗਿਆ। ਪਰ ਇਸ ਹਾਦਸੇ ਵਿੱਚ ਕਿਸੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇੰਡੀਗੋ ਫਲਾਈਟ ਨੰਬਰ 6E-7979 ਕੇਰਲ ਦੇ ਕਨੂਰ ਤੋਂ ਕਰਨਾਟਕ ਦੇ ਹੁਬਲੀ ਆਈ ਸੀ। ਹੁਬਲੀ ‘ਚ ਲੈਂਡਿੰਗ ਕਰਦੇ ਸਮੇਂ ਜਹਾਜ਼ ਦਾ ਟਾਇਰ ਅਚਾਨਕ ਫੱਟ ਗਿਆ।
ਰਾਹਤ ਵਾਲੀ ਗੱਲ ਇਹ ਰਹੀ ਕਿ ਉਸ ਸਮੇਂ ਦੌਰਾਨ ਪਾਇਲਟ ਨੇ ਸਥਿਤੀ ਨੂੰ ਕਾਬੂ ਕਰ ਲਿਆ, ਜਿਸ ਕਾਰਨ ਕਿਸੇ ਵੀ ਯਾਤਰੀ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਨੁਕਸਾਨ ਨਹੀਂ ਪਹੁੰਚਿਆ।