ਰਾਹੁਲ ਦ੍ਰਾਵਿੜ ਨੇ ਮੁੜ ਤੋਂ ਭਾਰਤੀ ਟੀਮ ‘ਚ ਸ਼ੁਰੂ ਕੀਤੀ ਪੁਰਾਣੀ ਰਵਾਇਤ, ਸੁਨੀਲ ਗਾਵਸਕਰ ਨੂੰ ਦਿੱਤਾ ਇਹ ਸਨਮਾਨ

0
137

ਨਿਊਜ਼ੀਲੈਂਡ ਖ਼ਿਲਾਫ਼ ਬੀਤੇ ਦਿਨੀ ਸ਼ੁਰੂ ਹੋਏ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ’ਚ ਸ਼੍ਰੇਅਰ ਅਈਅਰ ਨੂੰ ਟੈਸਟ ਡੈਬਿਊ ਦਾ ਮੌਕਾ ਮਿਲਿਆ। ਇਸ ਦੇ ਨਾਲ ਹੀ ਉਹ ਭਾਰਤ ਵੱਲੋਂ ਟੈਸਟ ਕ੍ਰਿਕਟ ਖੇਡਣ ਵਾਲੇ 303ਵੇਂ ਖਿਡਾਰੀ ਬਣੇ। ਉਨ੍ਹਾਂ ਨੂੰ ਡੈਬਿਊ ’ਤੇ ਦਿੱਗਜ ਕ੍ਰਿਕਟਰ ਲਿਟਲ ਮਾਸਟਰ ਸੁਨੀਲ ਗਾਵਸਕਰ ਨੇ ਟੈਸਟ ਕੈਪ ਸੌਂਪੀ।

ਇਸ ਤੋਂ ਇਲਾਵਾ ਗਾਵਸਕਰ ਕਾਨਪੁਰ ਟੈਸਟ ਮੈਚ ’ਚ ਬਤੌਰ ਕਮੈਂਟੇਟਰ ਸ਼ਾਮਲ ਹਨ। ਆਮ ਤੌਰ ’ਤੇ ਟੀਮ ਦੇ ਖਿਡਾਰੀ ਨੂੰ ਡੈਬਿਊ ਦੇ ਸਮੇਂ ਕੈਪ ਕੋਚ ਜਾਂ ਕਪਤਾਨ ਦੇ ਹੱਥਾਂ ਸੌਂਪੀ ਜਾਂਦੀ ਹੈ ਪਰ ਦੋ ਦਹਾਕੇ ਪਹਿਲਾਂ ਸਾਬਕਾ ਖਿਡਾਰੀ ਡੈਬਿਊ ’ਤੇ ਨਵੇਂ ਖਿਡਾਰੀ ਨੂੰ ਕੈਪ ਸੌਂਪਦੇ ਸਨ। ਪਰ ਨਵੇਂ ਕੋਚ ਰਾਹੁਲ ਦ੍ਰਾਵਿੜ ਦੇ ਆਉਣ ਦੇ ਬਾਅਦ ਸਾਬਕਾ ਭਾਰਤੀ ਖਿਡਾਰੀਆਂ ਵੱਲੋਂ ਕੈਪ ਦਿੱਤੇ ਜਾਣ ਦੀ ਸ਼ੁਰੂਆਤ ਫਿਰ ਤੋਂ ਕੀਤੀ ਗਈ। ਟੀ-20 ਸੀਰੀਜ਼ ਦੌਰਾਨ ਵੀ ਦ੍ਰਾਵਿੜ ਨੇ ਹਰਸ਼ਲ ਪਟੇਲ ਨੂੰ ਰਾਸ਼ਟਰੀ ਟੀਮ ਦੀ ਕੈਪ ਪ੍ਰਦਾਨ ਕਰਨ ਲਈ ਸੀਮਤ ਓਵਰਾਂ ਦੇ ਸਭ ਤੋਂ ਸਫਲ ਭਾਰਤੀ ਗੇਂਦਬਾਜ਼ਾਂ ਵਿਚੋਂ ਇੱਕ ਅਜੀਤ ਅਗਰਕਰ ਨੂੰ ਬੁਲਾਇਆ ਸੀ।

ਇਸ ਦੇ ਨਾਲ ਹੀ ਭਾਰਤੀ ਟੀਮ ਨੇ ਜਿੱਥੇ ਮੱਧਕ੍ਰਮ ਦੀ ਬੱਲੇਬਾਜ਼ੀ ਨੂੰ ਮਜ਼ਬੂਤ ਕਰਨ ਲਈ ਸ਼੍ਰੇਅਸ ਅਈਅਰ ਨੂੰ ਡੈਬਿਊ ਦਾ ਮੌਕਾ ਦਿੱਤਾ ਤਾਂ ਉੱਥੇ ਹੀ ਨਿਊਜ਼ੀਲੈਂਡ ਵੱਲੋਂ ਖੱਬੇ ਹੱਥ ਦੇ ਸਪਿੰਨਰ ਰਚਿਨ ਰਵੀਂਦਰ ਨੇ ਵੀ ਟੈਸਟ ਕ੍ਰਿਕਟ ’ਚ ਡੈਬਿਊ ਕੀਤਾ ਹੈ। ਖੱਬੇ ਹੱਥ ਦੇ ਭਾਰਤੀ ਮੂਲ ਦੇ ਬੱਲੇਬਾਜ਼ ਰਚਿਨ ਰਵੀਂਦਰ ਨੇ ਹੁਣ ਤਕ ਸਿਰਫ਼ 6 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।

LEAVE A REPLY

Please enter your comment!
Please enter your name here