ਰਾਹੁਲ ਗਾਂਧੀ ਨੇ ਪੈਗਾਸਸ ਮੁੱਦੇ ‘ਤੇ ਭਾਜਪਾ ਸਰਕਾਰ ਦਾ ਕੀਤਾ ਘਿਰਾਓ

0
50

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੈਗਾਸਸ ਮੁੱਦੇ ‘ਤੇ ਭਾਜਪਾ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਮੋਦੀ ਸਰਕਾਰ ਨੇ ਸਾਡੇ ਲੋਕਤੰਤਰ ਦੀਆਂ ਮੁੱਢਲੀਆਂ ਸੰਸਥਾਵਾਂ, ਰਾਜ ਨੇਤਾਵਾਂ ਅਤੇ ਜਨਤਾ ਦੀ ਜਾਸੂਸੀ ਕਰਨ ਲਈ ਪੈਗਾਸਸ ਨੂੰ ਖਰੀਦਿਆ  ਸੀ। ਫੋਨ ਟੈਪ ਕਰਕੇ ਸੱਤਾਧਾਰੀ ਧਿਰ, ਵਿਰੋਧੀ ਧਿਰ, ਫੌਜ, ਨਿਆਂਪਾਲਿਕਾ ਸਭ ਨੂੰ ਨਿਸ਼ਾਨਾ ਬਣਾਇਆ ਹੈ। ਇਹ ਦੇਸ਼ਧ੍ਰੋਹ ਹੈ। ਮੋਦੀ ਸਰਕਾਰ ਨੇ ਦੇਸ਼ ਧ੍ਰੋਹ ਕੀਤਾ ਹੈ। ਇਕ ਖਬਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਭਾਜਪਾ ਸਰਕਾਰ ‘ਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਹੈ।

Dhuri ਪਹੁੰਚਣ ਤੋਂ ਪਹਿਲਾਂ Bhagwant Mann ਨੇ ਹੱਸ ਕੇ ਕੀਤੀ ਅਪੀਲ

ਪੈਗਾਸਸ ਮੁੱਦੇ ਨੂੰ ਲੈ ਕੇ ਕਾਂਗਰਸ ਲਗਾਤਾਰ ਕੇਂਦਰ ਸਰਕਾਰ ਦਾ ਘਿਰਾਓ ਕਰ ਰਹੀ ਹੈ। ਕਾਂਗਰਸ ਨੇ ਕਿਹਾ ਹੈ ਕਿ ਪੀਐਮਓ ਨੂੰ ਇਸ ਰਿਪੋਰਟ ‘ਤੇ ਜਵਾਬ ਦੇਣਾ ਚਾਹੀਦਾ ਹੈ। ਕਾਂਗਰਸ ਨੇਤਾਵਾਂ ਰਾਹੁਲ ਗਾਂਧੀ, ਸ਼੍ਰੀਨਿਵਾਸ ਬੀਵੀ, ਸ਼ਕਤੀ ਸਿੰਘ ਗੋਹਿਲ, ਕਾਰਤੀ ਚਿਦੰਬਰਮ ਨੇ ਟਵੀਟ ਕੀਤਾ ਹੈ ਕਿ ਇਸ ਰਿਪੋਰਟ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਨੇ ਪੱਤਰਕਾਰਾਂ ਅਤੇ ਨੇਤਾਵਾਂ ਦੀ ਜਾਸੂਸੀ ਕਰਨ ਲਈ ਪੈਗਾਸਸ ਸਪਾਈਵੇਅਰ ਨੂੰ  ਕਰਦਾਤਾਵਾਂ ਦੇ ਪੈਸੇ ਤੋਂ 300 ਕਰੋੜ ਰੁਪਏ ਵਿੱਚ ਖਰੀਦਿਆ ਹੈ।

ਸਕੂਟਰੀ ‘ਤੇ ਹੀ SDM ਦਫ਼ਤਰ ਪਹੁੰਚ ਗਈ ਨਰਿੰਦਰ ਕੌਰ ਭਰਾਜ, ਜਾਂਦੇ-ਜਾਂਦੇ ਪੱਤਰਕਾਰ ਨੇ ਲਈ ਰੋਕ, ਦੇਖੋ ਕੀ ਹੋਏ ਸਵਾਲ

ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੁਲਾਈ 2017 ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਦਾ ਦੌਰਾ ਕੀਤਾ ਸੀ ਤਾਂ ਭਾਰਤ ਨੇ ਇਜ਼ਰਾਈਲ ਨਾਲ 2 ਬਿਲੀਅਨ ਡਾਲਰ ਦਾ ਇੱਕ ਵੱਡਾ ਰੱਖਿਆ ਸਮਝੌਤਾ ਕੀਤਾ ਸੀ। ਮਿਜ਼ਾਈਲ ਪ੍ਰਣਾਲੀਆਂ ਤੋਂ ਇਲਾਵਾ, ਇਸਰਾਈਲੀ ਕੰਪਨੀ NSO ਦੁਆਰਾ ਬਣਾਇਆ ਗਿਆ ਪੈਗਾਸਸ ਸਪਾਈਵੇਅਰ ਇਸ ਸੌਦੇ ਵਿੱਚ ਮੁੱਖ ਆਈਟਮ ਸੀ।

LEAVE A REPLY

Please enter your comment!
Please enter your name here