ਰਾਜਾ ਵੜਿੰਗ ਜੋ ਪੰਜਾਬ ਦੇ ਟਰਾਂਸਪੋਰਟ ਮੰਤਰੀ ਹਨ। ਉਹ ਅੱਜ ‘ਬਾਲ ਦਿਵਸ’ ਦੇ ਮੌਕੇ ’ਤੇ ਜਲੰਧਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਜਾਗਰੂਕ ਕੀਤਾ ਅਤੇ ਫਿਰ ਹੈਲਮੇਟ ਦੇ ਬਿਨਾਂ ਘੁੰਮ ਰਹੇ ਲੋਕਾਂ ਨੂੰ ਹੈਲਮੇਟ ਵੀ ਪਹਿਨਾਏ। ਇਸ ਦੌਰਾਨ ਜਿਹੜੇ ਲੋਕਾਂ ਕੋਲ ਹੈਲਮੇਟ ਨਹੀਂ ਸਨ, ਉਨ੍ਹਾਂ ਨੂੰ ਹੈਲਮੇਟ ਵੀ ਵੰਡੇ ਗਏ।
ਪੰਜਾਬ ਵਿਚ ਅੱਜ ਬਾਲ ਦਿਵਸ ਦੇ ਮੌਕੇ ’ਤੇ ‘ਨੋ ਚਲਾਨ ਡੇਅ’ ਮਨਾਇਆ ਜਾ ਰਿਹਾ ਹੈ। ਅੱਜ ਪੰਜਾਬ ’ਚ ਚਲਾਨ ਨਹੀਂ ਕੱਟੇ ਜਾਣਗੇ। ‘ਨੋ ਚਲਾਨ ਡੇਅ’ ਦੇ ਮੌਕੇ ’ਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਸਵੇਰੇ ਬੀ. ਐੱਮ. ਸੀ. ਚੌਂਕ ਜਲੰਧਰ ’ਚ ਰੋਡ ਸੇਫਟੀ ਮੁਹਿੰਮ ( ਨੋ ਚਲਾਨ ਡੇਅ) ਲਾਂਚ ਕੀਤੀ। ਡੀ. ਜੀ. ਪੀ. ਦੇ ਨਿਰਦੇਸ਼ਾਂ ’ਤੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਅਤੇ ਸੰਦੀਪ ਕੁਮਾਰ ਮਲਿਕ ਜੁਆਇੰਟ ਕਮਿਸ਼ਨਰ ਦੀ ਅਗਵਾਈ ’ਚ ਟ੍ਰੈਫਿਕ ਪੁਲਸ ਕਮਿਸ਼ਨਰ ਜਲੰਧਰ ਵੱਲੋਂ 14 ਨਵੰਬਰ ਨੂੰ ਨੋ ਚਲਾਨ ਡੇਅ ਮਨਾਇਆ ਗਿਆ।