ਰਾਘਵ ਚੱਢਾ ਨੇ ਕਿਹਾ ਕਿ ਪੀਐੱਮ ਮੋਦੀ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਨਾ ਆ ਸਕੇ। ਉਨ੍ਹਾਂ ਨੇ ਕਿਹਾ ਕਿ ਹੁਣੇ ਪੀਐੱਮ ਮੋਦੀ ਨੇ ਤਿੰਨ ਪਾਰਟੀਆਂ ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੂੰ ਮੈਦਾਨ ‘ਚ ਉਤਾਰਿਆ ਸੀ। ਇਨ੍ਹਾਂ ਤਿੰਨਾਂ ਪਾਰਟੀਆਂ ਦਾ ਰਿਮੋਟ ਕੰਟਰੋਲ ਪੀਐੱਮ ਮੋਦੀ ਦੇ ਹੱਥਾਂ ‘ਚ ਹੈ। ਉਨ੍ਹਾਂ ਨੇ ਇਸ ਰਿਮੋਟ ਕੰਟਰੋਲ ਰਾਹੀਂ ਆਪ ਨੂੰ ਪੰਜਾਬ ‘ਚ ਸਰਕਾਰ ਨਾ ਬਣਾ ਸਕਣ ਦਾ ਕੰਮ ਦਿੱਤਾ ਹੈ।
ਇਸ ਦੇ ਨਾਲ ਹੀ ਰਾਘਵ ਚੱਢਾ ਨੇ ਕਿਹਾ ਕਿ ਹੁਣ ਇਹ ਤਿੰਨੇ ਪਾਰਟੀਆਂ ਆਪ ਦਾ ਵਿਰੋਧ ਕਰਕੇ ਥੱਕ ਗਈਆਂ ਹਨ। ਇਸ ਲਈ ਹੁਣ ਪੀਐੱਮ ਮੋਦੀ ਨੇ ਤੀਸਰੀ ਪਾਰਟੀ ਪੰਜਾਬ ਦੇ ਮੈਦਾਨ ‘ਚ ਉਤਾਰਨ ਦਾ ਫੈਸਲਾ ਕੀਤਾ ਹੈ। ਇਸ ਲਈ ਹੁਣ ਉਨ੍ਹਾਂ ਨੇ ਕੈਪਟਨ ਨੂੰ ਨਵੀਂ ਪਾਰਟੀ ਬਣਾਉਣ ਲਈ ਕਿਹਾ ਹੈ।ਰਾਘਵ ਚੱਢਾ ਨੇ ਕਿਹਾ ਕਿ ਤਿੰਨ ਪਾਰਟੀਆਂ ਦਾ ਲਕਸ਼ ਪੰਜਾਬ ‘ਚ ਆਪ ਦਾ ਵਿਰੋਧ ਕਰਨਾ ਹੈ।