ਰਾਘਵ ਚੱਢਾ ਦੇ ਇੱਕ ਪੱਤਰਕਾਰ ਨਾਲ ਦੁਰਵਿਵਹਾਰ ‘ਤੇ ਭੜਕੇ ਭਾਜਪਾ ਆਗੂ ਗੌਰਵ ਗੋਇਲ

0
177

ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਇੱਕ ਪੱਤਰਕਾਰ ਨਾਲ ਦੁਰਵਿਵਹਾਰ ਕਰਕੇ ਵਿਵਾਦਾਂ ਵਿੱਚ ਘਿਰ ਗਏ ਹਨ। ਚੰਡੀਗੜ੍ਹ ਭਾਜਪਾ ਦੇ ਸੂਬਾ ਬੁਲਾਰੇ ਗੌਰਵ ਗੋਇਲ ਨੇ ਇਸ ਮਾਮਲੇ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਇਕ ਪੱਤਰਕਾਰ ਦਾ ਹੀ ਨਹੀਂ ਸਗੋਂ ਲੋਕਤੰਤਰ ਦੇ ਚੌਥੇ ਥੰਮ ਦੀ ਪੱਤਰਕਾਰੀ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਧੁੱਤ ਆਮ ਆਦਮੀ ਪਾਰਟੀ ਦੇ ਆਗੂ ਹਮੇਸ਼ਾ ਹੀ ਅਜਿਹੀਆਂ ਹਰਕਤਾਂ ਕਰਦੇ ਨਜ਼ਰ ਆਉਂਦੇ ਹਨ।

ਸ਼੍ਰੀ ਗੋਇਲ ਨੇ ਅੱਗੇ ਕਿਹਾ ਕਿ ਆਪ ਆਗੂ ਰਾਘਵ ਚੱਢਾ ਦਾ ਇੰਨਾ ਹੰਕਾਰ ਕਿ ਉਹ ਅਤੇ ਉਨ੍ਹਾਂ ਦੀ ਟਰੋਲਰਾਂ ਦੀ ਟੀਮ ਨੇ ਆਪਣੇ ਪੱਤਰਕਾਰ ਸਾਥੀ ਦੇ ਨਾਲ ਉਨ੍ਹਾਂ ਦੇ ਮੌਲਿਕ ਅੀਧਕਾਰਾਂ ਲਈ ਖੜੀ੍ਹਆਂ ਦੋ ਮਹਿਲਾ ਪੱਤਰਕਾਰਾਂ ਨੂੰ ਵੀ ਬੁਰੀ ਤਰ੍ਹਾਂ ਟ੍ਰੋਲ ਕਰਨਾ ਨਿੰਦਣਯੋਗ ਹੈ ਅਤੇ ਕਿਸੇ ਵੀ ਤਰ੍ਹਾਂ ਮਰਯਾਦਾ ਆਚਰਣ ਨਹੀਂ ਹੈ।ਮਾਈਕ ਚੁੱਕਣਾ ਅਤੇ ਸੁੱਟ ਦੇਣਾ ਹੰਕਾਰੇ ਹੋਏ ਲੀਡਰ ਦੀ ਨਿਸ਼ਾਨੀ ਹੈ।

 

LEAVE A REPLY

Please enter your comment!
Please enter your name here