ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਰੇਲਵੇ ਸਟੇਸ਼ਨ ‘ਤੇ ਅੱਜ ਸਵੇਰੇ 6 ਵਜੇ ਟ੍ਰੇਨ’ ਚ ਵੱਡਾ ਧਮਾਕਾ ਹੋਇਆ। ਇਸ ਧਮਾਕੇ ਵਿੱਚ ਸੀਆਰਪੀਐਫ ਦੇ ਕਰੀਬ 6 ਜਵਾਨ ਜ਼ਖਮੀ ਹੋਏ ਹਨ ਅਤੇ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸੀਆਰਪੀਐਫ ਦੀ 211 ਵੀਂ ਬਟਾਲੀਅਨ ਦੇ ਜਵਾਨ ਵਿਸ਼ੇਸ਼ ਰੇਲ ਗੱਡੀ ਰਾਹੀਂ ਜੰਮੂ ਜਾ ਰਹੇ ਸਨ, ਜਦੋਂ ਗ੍ਰੇਨੇਡ ਜੋ ਕਿ (dumy) ਕਾਰਤੂਸ ਦੇ ਡੱਬੇ ਵਿੱਚ ਰੱਖਿਆ ਗਿਆ ਸੀ) ਟ੍ਰੇਨ ਦੀ ਬੋਗੀ ਵਿੱਚ ਰੱਖਦੇ ਹੀ ਫੱਟ ਗਿਆ। ਇੱਕ ਸੀਆਰਪੀਐਫ ਕਾਂਸਟੇਬਲ ਦੀ ਹਾਲਤ ਨਾਜ਼ੁਕ ਹੈ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।