ਰਸੋਈ ਗੈਸ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਪ੍ਰਿਅੰਕਾ ਗਾਂਧੀ ਵਾਡਰਾ ਦਾ ਕੇਂਦਰ ‘ਤੇ ਨਿਸ਼ਾਨਾ

0
50

ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ (Priyanka Gandhi Vadra) ਨੇ ਰਸੋਈ ਗੈਸ ਦੀਆਂ ਵੱਧਦੀਆਂ ਕੀਮਤਾਂ (Rise in price of LPG cylinder) ਦੇ ਮਸਲੇ ‘ਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਐੱਲ.ਪੀ.ਜੀ. ਸਿਲੰਡਰਾਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਆਮ ਔਰਤਾਂ ਦਰਦ ’ਚ ਹਨ ਤੇ ਸਰਕਾਰ ਨੂੰ ਉਨ੍ਹਾਂ ਦੇ ਦਰਦ ਵੱਲ ਧਿਆਨ ਦੇਣਾ ਚਾਹੀਦਾ ਹੈ। ਪ੍ਰਿਯੰਕਾ ਨੇ ਕਿਹਾ, “ਮਹਿੰਗਾਈ ਵਧ ਰਹੀ ਹੈ। ਸਿਲੰਡਰ ਭਰਨ ਲਈ ਪੈਸੇ ਨਹੀਂ ਹਨ। ਕਾਰੋਬਾਰ ਬੰਦ ਹਨ। ਇਹ ਆਮ ਔਰਤਾਂ ਦਾ ਦੁੱਖ ਹੈ। ਅਸੀਂ ਉਨ੍ਹਾਂ ਦੇ ਦਰਦ ਬਾਰੇ ਕਦੋਂ ਗੱਲ ਕਰਾਂਗੇ? ਮਹਿੰਗਾਈ ਘਟਾਓ।’’


ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਹੈ, ਜਿਸ ’ਚ ਇੱਕ ਔਰਤ ਕਹਿ ਰਹੀ ਹੈ ਕਿ ਉਸ ਦੇ ਕੋਲ ਸਿਰਫ ਇੱਕ ਸਿਲੰਡਰ ਹੈ ਪਰ ਉਸ ਨੂੰ ਭਰਨ ਲਈ ਉਸ ਦੇ ਕੋਲ ਪੈਸੇ ਨਹੀਂ ਹਨ। ਚੁੱਲ੍ਹੇ ’ਤੇ ਪਕਾਉਣ ’ਤੇ ਕਿਹਾ ਜਾਂਦਾ ਹੈ ਕਿ ਪ੍ਰਦੂਸ਼ਣ ਵਧ ਰਿਹਾ ਹੈ। ਜੇਕਰ ਅਸੀਂ ਜਾਈਏ ਤਾਂ ਕਿੱਥੇ ਜਾਈਏ? ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਵਧ ਰਹੀਆਂ ਹਨ। ਇਸ ਪੋਸਟ ਦੇ ਨਾਲ ਉਨ੍ਹਾਂ ਨੇ ਇੱਕ ਨਾਅਰਾ ਵੀ ਲਿਖਿਆ ਹੈ, ‘ਮਹਿੰਗਾਈ ਦੀ ਮਾਰ ਬਸ ਕਰੋ ਹੁਣ ਭਾਜਪਾ ਦੀ ਸਰਕਾਰ। ਇਸ ’ਚ ਇਹ ਵੀ ਦੱਸਿਆ ਗਿਆ ਹੈ ਕਿ 2021 ’ਚ ਰਸੋਈ ਗੈਸ ਦਾ ਸਿਲੰਡਰ 165 ਰੁਪਏ ਮਹਿੰਗਾ ਹੋ ਗਿਆ।

LEAVE A REPLY

Please enter your comment!
Please enter your name here