ਰਵੀ ਸਿੰਘ ਨੇ ਸਿੰਘੂ ਬਾਰਡਰ ਮਾਮਲੇ ਦੀ ਘਟਨਾ ‘ਤੇ ਕਿਹਾ – ਸਿੱਖ ਮਹਿਸੂਸ ਕਰਦੇ ਹਨ ਉਨ੍ਹਾਂ ਨੂੰ ਇਸ ਦਾ ਇਨਸਾਫ ਖ਼ੁਦ ਕਰਨਾ ਚਾਹੀਦਾ

0
76

ਬੀਤੇ ਦਿਨ ਸਿੰਘੂ ਬਾਰਡਰ ‘ਤੇ ਨਿਹੰਗ ਸਿੰਘਾਂ ਵਲੋਂ ਬੇਅਦਬੀ ਕਰਨ ਦੇ ਦੋਸ਼ ‘ਚ ਇੱਕ ਨੌਜਵਾਨ ਦਾ ਹੱਥ ਕੱਟ ਕੇ ਉਸ ਨੂੰ ਕਤਲ ਕਰ ਦਿੱਤਾ ਗਿਆ।ਜਿਸ ‘ਤੇ ਰਵੀ ਸਿੰਘ ਖਾਲਸਾ ਏਡ ਨੇ ਇੱਕ ਪੋਸਟ ਸਾਂਝੀ ਕਰਕੇ ਕਿਹਾ ਕਿ, ਭਾਰਤ ਸਿੱਖਾਂ ਨੂੰ ਅਨੇਕਾਂ ਵਾਰ ਇਨਸਾਫ਼ ਦੇਣ ਤੋਂ ਇਨਕਾਰੀ ਰਿਹਾ ਹੈ। ਪਿਛਲੇ ਲੰਮੇ ਅਰਸੇ ਤੋਂ ਅਸੀਂ ਸਾਰਿਆਂ ਨੇ ਭਾਰਤ ਵਿੱਚ ਸੱਤਾਧਾਰੀ ਸਿਆਸੀ ਜਮਾਤਾਂ ਨਾਲ ਜੁੜੇ ਹੋਏ ਲੋਕਾਂ ਦੁਆਰਾ ਘੱਟਗਿਣਤੀਆਂ ਉੱਤੇ ਹਮਲਿਆਂ ਵਿੱਚ ਵਾਧਾ ਹੁੰਦਾ ਦੇਖਿਆ ਹੈ।

ਇਹ ਹਮਲਾਵਰ ਸਿਆਸਤਦਾਨਾਂ ਦੀ ਪੁਸਤਪਨਾਹੀ ਵਿੱਚ ਘੱਟ ਗਿਣਤੀ ਤੇ ਜ਼ੁਲਮ ਕਰਕੇ ਸਰਕਾਰੀ ਸੁਰੱਖਿਆ ਹੇਠ ਖੁੱਲ੍ਹੇਆਮ ਸਮਾਜ ਵਿੱਚ ਵਿਚਰਦੇ ਦੇਖੇ ਜਾ ਸਕਦੇ ਹਨ। ਪੰਜਾਬ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਹੁਣ ਆਮ ਹੋ ਗਈਆਂ ਹਨ। ਇਹਨਾਂ ਘਟਨਾਵਾਂ ‘ਤੇ ਕਾਬੂ ਪਾਉਣ ਲਈ ਅਤੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦਿਵਾਉਣ ਲਈ ਭਾਰਤੀ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਾ ਹੋਣ ਕਰਕੇ ਸੰਸਾਰ ਭਰ ਦੇ ਸਿੱਖਾਂ ਅੰਦਰ ਡੂੰਘਾ ਰੋਸ ਹੈ।

ਪੁਲਿਸ ਪ੍ਰਸਾਸਨ ਇਹਨਾਂ ਹਿਰਦੇ ਨੂੰ ਵਲੂੰਧਰਣ ਵਾਲੀਆਂ ਘਟਨਾਵਾਂ ਦਾ ਇਨਸਾਫ਼ ਕਰਨ ਦੇ ਅਸਮਰਥ ਹੋਣ ਕਰਕੇ ਭਾਰਤ ਅਤੇ ਪੰਜਾਬ ਵਿੱਚ ਵਸਦੇ ਬਹੁਤਾਤ ਸਿੱਖ ਮਹਿਸੂਸ ਕਰਦੇ ਹਨ ਕਿ ਉਹਨਾਂ ਨੂੰ ਇਸਦਾ ਇਨਸਾਫ ਖ਼ੁਦ ਕਰਨਾ ਚਾਹੀਦਾ ਹੈ। ਜਦੋਂ ਹਾਲ ਹੀ ਵਿੱਚ ਲਖੀਮਪੁਰ ਯੂਪੀ ਵਿੱਚ ਸ਼ਾਤਮਈ ਪ੍ਰਦਰਸਨ ਕਰਦੇ ਹੋਏ 4 ਸਿੱਖਾਂ ਅਤੇ ਇਕ ਪੱਤਰਕਾਰ ਦਾ ਬੇਰਹਿਮੀ ਕਤਲ ਕੀਤਾ ਗਿਆ ਤਾਂ ਜ਼ਿਆਦਾਤਰ ਭਾਰਤੀ ਮੀਡੀਆ ਨੇ ਹਮਲਾਵਰਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਥਾਂ ਪੀੜਤਾਂ ਸਿੱਖਾਂ ਨੂੰ ਹੀ ਅੱਤਵਾਦੀ ਕਹਿ ਭੰਡਿਆ। ਇਹ ਭਾਰਤ ਵਿੱਚ ਸਿੱਖਾਂ ਖ਼ਿਲਾਫ਼ ਸਿਰਜੇ ਜਾ ਰਹੇ ਬ੍ਰਿਤਾਂਤ ਦੀ ਅਸਲੀਅਤ ਹੈ।

ਬੇਕਸੂਰ ਸਿੱਖਾਂ ਦਾ ਕਤਲੇਆਮ ਕਰਨ ਲਈ ਇਸੇ ਤਰ੍ਹਾਂ ਦਾ ਬ੍ਰਿਤਾਂਤ 1984 ਦੌਰਾਨ ਵੀ ਸਿਰਜਿਆ ਗਿਆ ਸੀ। ਉਸ ਸਮੇਂ ਦੇ ਪੁਲਿਸ / ਪ੍ਰਸ਼ਾਸਨ ਵੱਲੋਂ ਸਿਆਸੀ ਪ੍ਰਭਾਵ ਹੇਠਾਂ ਸਿੱਖਾਂ ਨੂੰ ਇਨਸਾਫ਼ ਨਾ ਦਿਵਾ ਸਕਣ ਤੇ ਹਾਲੇ ਤੱਕ ਸਵਾਲੀਆ ਨਿਸ਼ਾਨ ਬਣਿਆ ਹੋਇਆ ਹੈ। ਪ੍ਰਸ਼ਾਸਨ ਨੂੰ ਸਿਆਸੀ ਪੁਸ਼ਪਨਾਹੀ ਹੇਠ ਪਲ਼ ਰਹੇ ਜ਼ਾਲਮ ਲੋਕਾਂ ਅਤੇ ਬੇਅਦਬੀ ਦੀਆਂ ਘਟਨਾਵਾਂ ਤੇ ਸਖਤ ਕਾਰਵਾਈ ਕਰਨ ਦੀ ਸਖਤ ਲੋੜ ਹੈ ਤਾ ਕਿ ਲੋਕ ਕਨੂੰਨ ਆਪਣੇ ਹੱਥ ਵਿੱਚ ਲੈਣ ਬਾਰੇ ਨਾ ਸੋਚਣ।

LEAVE A REPLY

Please enter your comment!
Please enter your name here