ਯੂਪੀ ‘ਚ ਭਾਜਪਾ ਨੂੰ ਵੱਡਾ ਝਟਕਾ, ਯੋਗੀ ਦੇ ਮੰਤਰੀ ਮੰਡਲ ਤੋਂ ਦਾਰਾ ਸਿੰਘ ਚੌਹਾਨ ਨੇ ਵੀ ਦਿੱਤਾ ਅਸਤੀਫਾ

0
155

ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ ਹੈ। ਹੁਣ ਕੈਬਨਿਟ ਮੰਤਰੀ ਦਾਰਾ ਸਿੰਘ ਚੌਹਾਨ ਨੇ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਵਾਮੀ ਪ੍ਰਸਾਦ ਮੌਰਿਆ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਭਾਜਪਾ ਛੱਡ ਦਿੱਤੀ ਸੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਸਤੀਫਾ ਦੇਣ ਵਾਲੇ ਉਹ ਦੂਜੇ ਕੈਬਨਿਟ ਮੰਤਰੀ ਬਣ ਗਏ ਹਨ। ਉਨ੍ਹਾਂ ਤੋਂ ਇਲਾਵਾ 3 ਹੋਰ ਵਿਧਾਇਕ ਪਾਰਟੀ ਛੱਡ ਚੁੱਕੇ ਹਨ। ਹੁਣ ਅੱਜ ਦਾਰਾ ਸਿੰਘ ਚੌਹਾਨ ਨੇ ਅਸਤੀਫਾ ਦੇ ਦਿੱਤਾ ਹੈ।

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਆਪਣੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ  ਕਿ ‘ਸਮਾਜਿਕ ਨਿਆਂ’ ਲਈ ਸੰਘਰਸ਼ ਦੇ ਅਣਥੱਕ ਸੈਨਾਨੀ ਸ਼੍ਰੀ ਦਾਰਾ ਸਿੰਘ ਚੌਹਾਨ ਜੀ ਦਾ ਸਪਾ ਵਿੱਚ ਨਿੱਘਾ ਸਵਾਗਤ ਅਤੇ ਸ਼ੁਭਕਾਮਨਾਵਾਂ! ਸਪਾ ਅਤੇ ਇਸ ਦੇ ਸਹਿਯੋਗੀ ਇੱਕਜੁੱਟ ਹੋ ਕੇ ਸਮਤਾ ਅਤੇ ਬਰਾਬਰੀ ਦੀ ਲਹਿਰ ਨੂੰ ਸਿਖਰ ‘ਤੇ ਲੈ ਕੇ ਜਾਣਗੇ।

ਭਾਜਪਾ ਆਗੂ ਦਾਰਾ ਸਿੰਘ ਚੌਹਾਨ ਨੇ ਰਾਜਪਾਲ ਨੂੰ ਅਸਤੀਫਾ ਦਿੰਦੇ ਹੋਏ ਲਿਖਿਆ ਕਿ ਮੁੱਖ ਮੰਤਰੀ ਯੋਗੀ ਆਦਿ ਤਿਆਨਾਥ ਦੀ ਕੈਬਨਿਟ ਵਿੱਚ ਜੰਗਲਾਤ, ਵਾਤਾਵਰਣ ਅਤੇ ਜ਼ੂਲੋਜੀਕਲ ਪਾਰਕ ਮੰਤਰੀ ਹੋਣ ਦੇ ਨਾਤੇ ਮੈਂ ਆਪਣੇ ਵਿਭਾਗ ਦੀ ਬਿਹਤਰੀ ਲਈ ਤਨਦੇਹੀ ਨਾਲ ਕੰਮ ਕੀਤਾ, ਪਰ ਸਰਕਾਰ ਦੇ ਪਛੜੇ, ਵਾਂਝਿਆਂ ਦਲਿਤਾਂ, ਕਿਸਾਨਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਪ੍ਰਤੀ ਘੋਰ ਅਣਗਹਿਲੀ ਵਾਲੇ ਰਵੱਈਏ ਦੇ ਨਾਲ-ਨਾਲ ਪਿਛੜੇ ਅਤੇ ਦੱਬੇ-ਕੁਚਲੇ ਲੋਕਾਂ ਦੇ ਰਾਖਵੇਂਕਰਨ ਨਾਲ ਖਿਲਵਾੜ ਹੋ ਰਿਹਾ ਹੈ, ਜਿਸ ਤੋਂ ਦੁਖੀ ਹੋ ਕੇ ਉੱਤਰ ਪ੍ਰਦੇਸ਼ ਮੰਤਰੀ ਮੰਡਲ ਤੋਂ ਅਸਤੀਫਾ ਦਿੰਦਾ ਹਾਂ।

LEAVE A REPLY

Please enter your comment!
Please enter your name here