ਯੂਕਰੇਨ ‘ਚ ਰੂਸ ਦੇ ਹਮਲੇ ਕਾਰਨ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ। ਇਸ ਦੌਰਾਨ ਭਾਰਤ ਸਰਕਾਰ ਵਲੋਂ ਉੱਥੋਂ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ। ਯੂਰਪੀਨ ਯੂਨੀਅਨ (ਈ.ਯੂ.) ਹੁਣ ਯੂਕ੍ਰੇਨ ਦੇ ਸਮਰਥਨ ‘ਚ ਆ ਗਿਆ ਹੈ। ਯੂਰਪੀਨ ਯੂਨੀਅਨ ਨੇ ਯੂਕਰੇਨ ਦੀ ਮਦਦ ਲਈ ਵੱਡਾ ਐਲਾਨ ਕੀਤਾ ਹੈ। ਮੀਡੀਆ ਅਨੁਸਾਰ ਯੂਕ੍ਰੇਨ ਨੂੰ ਹਥਿਆਰ ਖਰੀਦਣ ਲਈ ਈ.ਯੂ. 450 ਮਿਲੀਅਨ ਯੂਰੋ ਦੀ ਮਦਦ ਕਰੇਗਾ। ਇਸ ਤੋਂ ਇਲਾਵਾ ਈ.ਯੂ. ਨੇ ਰੂਸੀ ਮੀਡੀਆ ਨੂੰ ਬੈਨ ਕਰ ਦਿੱਤਾ ਹੈ।
ਬੇਲਾਰੂਸ ‘ਤੇ ਪਾਬੰਦੀ ਲਾਉਣ ਸ਼ੁਰੂ ਕਰ ਦਿੱਤਾ ਹੈ। ਦਰਅਸਸਲ ਰੂਸ ਨੇ ਯੂਕ੍ਰੇਨ ‘ਤੇ ਹਮਲੇ ਦੀ ਸ਼ੁਰੂਆਤ ਬੇਲਾਰੂਸ ਤੋਂ ਹੀ ਕੀਤੀ ਸੀ।ਈ.ਯੂ. ਦੀ ਪ੍ਰਧਾਨ ਨੇ ਕਿਹਾ ਕਿ ਯੂਰਪੀਨ ਯੂਨੀਅਨ ਹਮਲੇ ਦੇ ਤਹਿਤ ਇਕ ਦੇਸ਼ ਨੂੰ ਹਥਿਆਰਾਂ ਅਤੇ ਉਪਕਰਣਾਂ ਦੀ ਖਰੀਦ ਲਈ ਫੰਡ ਅਲਾਟ ਕਰੇਗਾ। ਅਸੀਂ ਕ੍ਰੈਮਲਿਨ ਵਿਰੁੱਧ ਆਪਣੀ ਪਾਬੰਦੀ ਵੀ ਮਜ਼ਬੂਤ ਕਰ ਰਹੇ ਹਾਂ।
ਅਸੀਂ ਇਸ ਯੁੱਧ ‘ਚ ਹੋਰ ਹਮਲਾਵਾਰਾਂ, ਲੁਕਾਸ਼ੇਂਕੋ ਦੇ ਸ਼ਾਸਨ ‘ਤੇ ਨਵੀਆਂ ਪਾਬੰਦੀਆਂ ਲਾਉਣ ਦੀ ਤਿਆਰੀ ਕਰ ਰਹੇ ਹਾਂ। ਯੂਰਪੀਨ ਯੂਨੀਅਨ ‘ਚ 27 ਦੇਸ਼ ਹਨ। ਸਮੂਹ ਨੇ ਦੁਨੀਆ ਭਰ ‘ਚ ਆਪਣੇ ਫੌਜੀ ਸਿਖਲਾਈ ਅਤੇ ਸਹਿਯੋਗੀ ਮਿਸ਼ਨ ਨੂੰ ਉਤਸ਼ਾਹਿਤ ਦੇਣ ਲਈ ਲਗਭਗ 5.7 ਅਰਬ ਯੂਰੋ (6.4 ਅਰਬ ਡਾਲਰ) ਨਾਲ ਇਕ ਫੰਡ ਦੀ ਸ਼ੁਰੂਆਤ ਕੀਤੀ ਹੈ। ਕੁਝ ਪੈਸੇ ਦੀ ਵਰਤੋਂ ਹਿੱਸੇਦਾਰ ਦੇਸ਼ਾਂ ਨੂੰ ਘਾਤਕ ਹਥਿਆਰ ਸਮੇਤ ਫੌਜੀਆਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ।