Home News Punjab ਯੂਕਰੇਨ ‘ਚ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਦੇ ਇਲਾਜ ਦਾ ਖਰਚਾ ਚੁੱਕੇਗੀ ਸਰਕਾਰ:...

ਯੂਕਰੇਨ ‘ਚ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਦੇ ਇਲਾਜ ਦਾ ਖਰਚਾ ਚੁੱਕੇਗੀ ਸਰਕਾਰ: ਅਰਿੰਦਮ ਬਾਗਚੀ

0
87

ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਦੇ ਇਲਾਜ ਦਾ ਖਰਚਾ ਸਰਕਾਰ ਨੇ ਚੁੱਕਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਹਰਜੋਤ ਸਿੰਘ ਦਾ ਕੀਵ ਦੇ ਇਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਇਸ ਮਾਮਲੇ ਤੋਂ ਜਾਣੂ ਹਾਂ। ਸਾਡਾ ਦੂਤਾਵਾਸ ਉਨ੍ਹਾਂ (ਪਰਿਵਾਰ) ਦੇ ਸੰਪਰਕ ਵਿੱਚ ਹੈ। ਮੈਨੂੰ ਲੱਗਦਾ ਹੈ ਕਿ ਉਹ ਇਸ ਸਮੇਂ ਕੀਵ ਦੇ ਇੱਕ ਹਸਪਤਾਲ ਵਿੱਚ ਹੈ। ਅਸੀਂ ਉਸਦੀ ਡਾਕਟਰੀ ਸਥਿਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਗਚੀ ਨੇ ਉਮੀਦ ਜ਼ਾਹਰ ਕੀਤੀ ਕਿ ਭਾਰਤ ਸਿੰਘ ਅਤੇ ਹੋਰਾਂ ਨੂੰ ਕਿਸੇ ਤਰ੍ਹਾਂ ਵਾਪਸ ਲਿਆ ਸਕੀਏ। ਤੁਹਾਨੂੰ ਦੱਸ ਦੇਈਏ ਕਿ 27 ਫਰਵਰੀ ਨੂੰ ਦੋ ਲੋਕਾਂ ਦੇ ਨਾਲ ਕੀਵ ਛੱਡਣ ਦੀ ਕੋਸ਼ਿਸ਼ ਵਿੱਚ ਉਹ ਯੂਕਰੇਨ ਦੇ ਪੱਛਮੀ ਸ਼ਹਿਰ ਲਿਵ ਜਾਣ ਲਈ ਇੱਕ ਕੈਬ ਵਿੱਚ ਸਵਾਰ ਹੋ ਗਿਆ ਸੀ। ਹਰਜੋਤ ਸਿੰਘ ਨੂੰ ਚਾਰ ਗੋਲੀਆਂ ਲੱਗੀਆਂ ਸਨ ਜਿਨ੍ਹਾਂ ਵਿੱਚ ਇੱਕ ਗੋਲੀ ਛਾਤੀ ਵਿੱਚ ਲੱਗੀ ਸੀ। ਉਹ ਦਿੱਲੀ ਦਾ ਰਹਿਣ ਵਾਲਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੇ ਤਿੰਨ ਟਰਾਂਸਪੋਰਟ ਜਹਾਜ਼ ਸ਼ੁੱਕਰਵਾਰ ਨੂੰ ਯੂਕਰੇਨ ਲਈ ਰਾਹਤ ਸਮੱਗਰੀ ਲੈ ਕੇ ਗਏ। ਪਹਿਲਾ ਜਹਾਜ਼ ਛੇ ਟਨ ਸਮੱਗਰੀ ਲੈ ਕੇ ਰੋਮਾਨੀਆ ਲਈ ਰਵਾਨਾ ਹੋਇਆ, ਜਦਕਿ ਦੂਜਾ ਜਹਾਜ਼ ਨੌਂ ਟਨ ਸਮੱਗਰੀ ਲੈ ਕੇ ਸਲੋਵਾਕੀਆ ਲਈ ਰਵਾਨਾ ਹੋਇਆ। ਤੀਜਾ ਜਹਾਜ਼ ਅੱਠ ਟਨ ਸਮੱਗਰੀ ਲੈ ਕੇ ਪੋਲੈਂਡ ਗਿਆ ਹੈ।

LEAVE A REPLY

Please enter your comment!
Please enter your name here