ਨਵੀਂ ਦਿੱਲੀ : ਮੋਦੀ ਕੈਬਨਿਟ ‘ਚ ਪਹਿਲਾਂ ਵਿਸਥਾਰ ਅਤੇ ਪੁਨਰਗਠਨ ਤੋਂ ਬਾਅਦ ਨਵੇਂ ਕੈਬਨਿਟ ਅਤੇ ਮੰਤਰੀ ਪਰਿਸ਼ਦ ਦੀ ਪਹਿਲੀ ਬੈਠਕ ਅੱਜ ਸ਼ਾਮ ਨੂੰ ਹੋਵੇਗੀ। ਆਧਿਕਾਰਿਕ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਤਾ ‘ਚ ਅੱਜ ਸ਼ਾਮ 5 ਵਜੇ ਵਿਸਥਾਰ ਤੋਂ ਬਾਅਦ ਨਵੇਂ ਅਤੇ ਪੁਰਾਣੇ ਕੈਬਨਿਟ ਮੰਤਰੀਆਂ ਦੀ ਪਹਿਲੀ ਬੈਠਕ ਹੋਵੇਗੀ।
ਇਸ ਤੋਂ ਦੋ ਘੰਟੇ ਬਾਅਦ ਸ਼ਾਮ 7 ਵਜੇ ਮੰਤਰੀ ਪਰਿਸ਼ਦ ਦੀ ਬੈਠਕ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਪਹਿਲਾਂ ਕੈਬਨਿਟ ਦੇ ਮੰਤਰੀਆਂ ਦੇ ਨਾਲ ਫਿਰ ਪੂਰੀ ਮੰਤਰੀ ਪਰਿਸ਼ਦ ਦੇ ਨਾਲ ਸਰਕਾਰ ਦੇ ਕੰਮਧੰਦਿਆਂ ਨੂੰ ਲੈ ਕੇ ਗੱਲਬਾਤ ਕਰਨਗੇ। ਨਵੇਂ ਮੰਤਰੀਆਂ ਦੇ ਨਾਲ ਹੋਣ ਵਾਲੀ ਪਹਿਲੀ ਇਸ ਬੈਠਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮ ਫੈਸਲੇ ਕਰ ਸਕਦੇ ਹਨ।
43 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ
ਜ਼ਿਕਰਯੋਗ ਗੱਲ ਹੈ ਕਿ ਪਹਿਲਾਂ ਤੋਂ ਤਹਿ ਕੀਤੇ ਕਾਰਜਕ੍ਰਮ ਅਨੁਸਾਰ ਕੈਬਨਿਟ ਦੀ ਬੈਠਕ ਬੁੱਧਵਾਰ ਸਵੇਰੇ 11 ਵਜੇ ਹੋਣੀ ਸੀ ਪਰ ਕੈਬੀਨਟ ਵਿਸਥਾਰ ਅਤੇ ਪੁਨਰਗਠਨ ਦੇ ਚਲਦੇ ਇਸ ਨੂੰ ਟਾਲ ਦਿੱਤਾ ਗਿਆ ਸੀ। ਦੱਸ ਦਈਏ ਕਿ 2019 ‘ਚ ਮੋਦੀ ਸਰਕਾਰ ਦੇ ਦੂਜੀ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਤਰ੍ਹਾਂ ਦੀ ਪਹਿਲੀ ਅਜਿਹੀ ਅਭਿਆਸ ਹੈ, ਜਦੋਂ ਕੈਬੀਨਟ ਦਾ ਵਿਸਥਾਰ ਅਤੇ ਫੇਰਬਦਲ ਹੋਇਆ ਹੈ। ਬੁੱਧਵਾਰ ਸ਼ਾਮ 43 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਜਿਨ੍ਹਾਂ ਵਿੱਚ 15 ਕੈਬਿਨੇਟ ਮੰਤਰੀ ਅਤੇ 28 ਰਾਜ ਮੰਤਰੀ ਹਨ। ਇਸ ਦੇ ਨਾਲ ਹੀ ਕੈਬੀਨਟ ਵਿੱਚ ਮੰਤਰੀਆਂ ਦੀ ਗਿਣਤੀ ਵਧਕੇ 77 ਹੋ ਗਈ ਹੈ। ਕੈਬੀਨਟ ਵਿਸਥਾਰ ਤੋਂ ਬਾਅਦ ਮੋਦੀ ਨੇ ਟਵੀਟ ਕਰ ਨਵੇਂ ਸਾਥੀਆਂ ਨੂੰ ਵਧਾਈ ਅਤੇ ਉਨ੍ਹਾਂ ਦੇ ਕਾਰਜਕਾਲ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।