ਮੂੰਹ ਵਿੱਚ ਛਾਲੇ ਹੋ ਜਾਣਾ ਇੱਕ ਆਮ ਸਮੱਸਿਆ ਹੈ। ਅਕਸਰ ਲੋਕਾਂ ਨੂੰ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੂੰਹ ਦੇ ਛਾਲੇ ਕਈ ਵਾਰ ਪਾਚਣ ਤੇ ਪੇਟ ਸੰਬੰਧੀ ਸਮੱਸਿਆਵਾਂ ਜਿਵੇਂ ਪੇਟ ਦੀ ਗਰਮੀ ਜਾਂ ਕਬਜ਼ ਆਦਿ ਹੋਣ ਕਰਕੇ ਹੋ ਜਾਂਦੇ ਹਨ। ਮੂੰਹ ਦੇ ਛਾਲੇ ਹੋਣ ‘ਤੇ ਜਿੱਥੇ ਮੂੰਹ ਵਿੱਚ ਬਹੁਤ ਦਰਦ ਮਹਿਸੂਸ ਹੁੰਦਾ ਹੈ। ਉੱਥੇ ਹੀ ਖਾਣਾ ਖਾਣ ‘ਚ ਵੀ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। ਕਈ ਵਾਰ ਜ਼ਿਆਦਾ ਮਸਾਲੇਦਾਰ ਤੇ ਤਲਿਆ ਹੋਇਆ ਖਾਣਾ ਤੇ ਗਰਮੀ ਦੀ ਤਾਸੀਰ ਵਾਲੀਆਂ ਚੀਜਾਂ ਦਾ ਸੇਵਨ ਕਰਨ ਨਾਲ਼ ਵੀ ਇਹ ਸਮੱਸਿਆ ਹੋ ਜਾਂਦੀ ਹੈ। ਇਸ ਸਮੱਸਿਆਂ ਨੂੰ ਦੂਰ ਕਰਨ ਲਈ ਤੁਸੀਂ ਕੁੱਝ ਆਮ ਘਰੇਲੂ ਉਪਾਵਾਂ ਦਾ ਇਸਤੇਮਾਲ ਕਰ ਸਕਦੇ ਹੋ।
ਬਰਫ਼ : ਮੂੰਹ ਵਿੱਚ ਛਾਲੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਅਕਸਰ ਇਹ ਪੇਟ ਦੀ ਗਰਮੀ ਦੇ ਕਾਰਨ ਹੋ ਜਾਂਦੇ ਹਨ। ਅਜਿਹੇ ਵਿੱਚ ਬਰਫ਼ ਦਾ ਇਸਤੇਮਾਲ਼ ਫਾਇਦੇਮੰਦ ਰਹਿੰਦਾ ਹੈ। ਇਸ ਲਈ ਬਰਫ਼ ਦੇ ਟੁਕੜੇ ਹਲਕੇ ਹੱਥ ਨਾਲ਼ ਆਪਣੀ ਜੀਭ ਤੇ ਲਗਾਓ ਜੇਕਰ ਇਸ ਨਾਲ਼ ਲਾਰ ਟਪਕੇ ਤਾਂ ਇਸ ਨੂੰ ਟਪਕਣ ਦਿਓ। ਇਸ ਨਾਲ਼ ਦਰਦ ਘੱਟ ਹੋਵੇਗਾ ਤੇ ਆਰਾਮ ਵੀ ਮਿਲੇਗਾ।
ਬੇਕਿੰਗ ਸੋਡਾ : ਮੂੰਹ ਵਿੱਚ ਛਾਲੇ ਹੋ ਜਾਣ ਤੇ ਕੋਸੇ ਪਾਣੀ ਵਿੱਚ ਇੱਕ ਚਮਚ ਬੇਕਿੰਗ ਸੋਡਾ ਮਿਲਾ ਲਵੋ ਫਿਰ ਇਸ ਨਾਲ਼ ਦਿਨ ਵਿੱਚ ਕਈ ਵਾਰ ਕੁਰਲੀ ਕਰੋ। ਇਸ ਨਾਲ਼ ਰਾਹਤ ਮਿਲੇਗੀ ਤੇ ਮੂੰਹ ਵਿੱਚ ਹੋਣ ਵਾਲਾ ਦਰਦ ਘੱਟ ਹੋ ਜਾਵੇਗਾ ।
ਫਿਟਕੜੀ : ਫਿਟਕੜੀ ਨਾਲ਼ ਛਾਲਿਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਫਿਟਕੜੀ ਨੂੰ ਛਾਲਿਆਂ ਵਾਲੀ ਥਾਂ ‘ਤੇ ਲਗਾਓ। ਕਈ ਵਾਰ ਇਸਨੂੰ ਲਗਾਉਦੇ ਸਮੇਂ ਤੇਜ਼ ਦਰਦ ਤੇ ਜਲਣ ਮਹਿਸੂਸ ਹੁੰਦੀ ਹੈ।
ਇਲਾਇਚੀ : ਹਰੀ ਇਲਾਇਚੀ ਵੀ ਮੂੰਹ ਦੇ ਛਾਲਿਆਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ। ਇਸ ਲਈ ਇਲਾਇਚੀ ਦੇ ਦਾਣਿਆਂ ਨੂੰ ਬਾਰੀਕ ਪੀਸ ਕੇ ਇਸ ਵਿੱਚ ਸ਼ਹਿਦ ਦੀ ਕੁੱਝ ਬੂੰਦਾਂ ਮਿਲਾਓ। ਇਸ ਨਾਲ਼ ਮੂੰਹ ਦੀ ਗਰਮੀ ਠੀਕ ਹੋਵੇਗੀ ਤੇ ਛਾਲੇ ਠੀਕ ਹੋਣ ਲੱਗਣਗੇ।
ਕੋਸੇ ਪਾਣੀ ਦਾ ਇਸਤੇਮਾਲ : ਇਹ ਆਸਾਨ ਉਪਾਅ ਵੀ ਤੁਹਾਨੂੰ ਰਾਹਤ ਦੇਵੇਗਾ। ਇਸ ਲਈ ਕੋਸੇ ਪਾਣੀ ਵਿੱਚ ਨਮਕ ਮਿਲਾਓ ਤੇ ਇਸ ਪਾਣੀ ਨਾਲ਼ ਦਿਨ ਵਿੱਚ ਕਈ ਵਾਰ ਕੁਰਲੀ ਕਰੋ। ਤੁਹਾਡੇ ਛਾਲੇ ਸੁੱਕਣ ਲੱਗਣਗੇ।