ਮੁਜ਼ੱਫਰਨਗਰ ਕਿਸਾਨ ਮਹਾਪੰਚਾਇਤ ’ਚ ਸੋਨੀਆ ਮਾਨ ਨੇ BJP ਬਾਰੇ ਕਹੀ ਵੱਡੀ ਗੱਲ

0
114

ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ’ਚ ਅੱਜ ਕਿਸਾਨਾਂ ਨੇ ਮਹਾਪੰਚਾਇਤ ਸੱਦੀ ਹੈ। ਇਸ ਮਹਾਪੰਚਾਇਤ ’ਚ ਵੱਡੀ ਗਿਣਤੀ ’ਚ ਕਿਸਾਨ ਸ਼ਾਮਿਲ ਹੋਏ ਹਨ। ਜੀ. ਆਈ. ਸੀ. ਗਰਾਊਂਡ ਪੂਰੀ ਤਰ੍ਹਾਂ ਭਰ ਗਿਆ ਹੈ। ਪੰਜਾਬ, ਹਰਿਆਣਾ ਤੋਂ ਲੈ ਕੇ ਦੱਖਣੀ ਭਾਰਤ ਤੱਕ ਦੇ ਕਿਸਾਨ ਆਪਣੀ ਆਵਾਜ਼ ਬੁਲੰਦ ਕਰਨ ਲਈ ਤੇ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਇੱਥੇ ਇੱਕਠੇ ਹੋਏ ਹਨ। ਇਸ ਕਿਸਾਨ ਮਹਾਪੰਚਾਇਤ ’ਚ ਪੰਜਾਬੀ ਅਦਾਕਾਰ ਸੋਨੀਆ ਮਾਨ ਵੀ ਪਹੁੰਚੀ ਹੈ। ਉਹ ਵੀ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਹੈ।

ਸੋਨੀਆ ਮਾਨ ਨੇ ਮੰਚ ਤੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਮੁਜ਼ੱਫਰਨਗਰ ਦੀ ਧਰਤੀ ’ਤੇ ਕਿਸਾਨਾਂ ਦਾ ਵੱਡਾ ਇਕੱਠ ਹੋ ਰਿਹਾ ਹੈ। ਟਿਕੈਤ ਸਾਬ੍ਹ ਜੋ ਕਿ ਗਾਜ਼ੀਪੁਰ ਬਾਰਡਰ ’ਤੇ ਲੰਬੇ ਸਮੇਂ ਤੋਂ ਬੈਠੇ ਹਨ। ਅੱਜ ਇੱਥੇ ਉੱਤਰ ਪ੍ਰਦੇਸ਼ ਹੀ ਨਹੀਂ ਸਗੋਂ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਕਿਸਾਨ ਇੱਥੇ ਆਏ ਹਨ। ਮੋਦੀ ਸਰਕਾਰ ਦੇ ਖ਼ਿਲਾਫ਼ ਇਹ ਅੰਦੋਲਨ ਇਕੱਲਾ ਕਿਸਾਨਾਂ ਦਾ ਨਹੀਂ ਸਗੋਂ ਆਮ ਜਨਤਾ ਦਾ ਅੰਦੋਲਨ ਵੀ ਹੈ।

ਸੋਨੀਆ ਮਾਨ ਨੇ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਤੁਸੀਂ ਉੱਤਰ ਪ੍ਰਦੇਸ਼ ’ਚ ਯੋਗੀ ਸਰਕਾਰ ਦੀ ਧੱਕਾ-ਸ਼ਾਹੀ ਅਤੇ ਅੱਤਿਆਚਾਰ ਵੇਖਦੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ।

ਉਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਪਿਛਲੇ ਇਕ ਸਾਲ ਤੋਂ ਬਾਰਡਰਾਂ ’ਤੇ ਹੈ ਪਰ ਆਰ. ਐੱਸ. ਐੱਸ. ਅਤੇ ਭਾਜਪਾ ਸਰਕਾਰ ’ਤੇ ਜੂੰ ਨਹੀਂ ਸਿਰਕ ਰਹੀ। ਪਿਛਲੇ ਦਿਨੀਂ ਹਰਿਆਣਾ ’ਚ ਕਿਸਾਨਾਂ ਨਾਲ ਗੰਦਾ ਸਲੂਕ ਕੀਤਾ ਗਿਆ, ਉਹ ਵੀ ਭਾਜਪਾ ਦੇ ਅੰਡਰ ਆਉਂਦਾ ਹੈ। ਅਸੀਂ ਭਾਜਪਾ ਦਾ ਬਾਇਕਾਟ ਕਰਦੇ ਹਾਂ, ਇਸ ਸਾਲ ਦੀਆਂ 2022 ਦੀਆਂ ਚੋਣਾਂ ’ਚ ਤੁਸੀਂ ਆਰ. ਐੱਸ. ਐੱਸ. ਦਾ ਵਿਰੋਧ ਕਰੋ, ਹਰ ਕੋਈ ਧਰਮ ਸਿਖਾਉਂਦਾ ਹੈ ਇਨਸਾਨੀਅਤ, ਨਾ ਕਿ ਦੰਗਾ-ਫਸਾਦ। ਸਾਡਾ ਕਿਸਾਨ ਅੰਦੋਲਨ ਸਿਖਾਉਂਦਾ ਹੈ ਏਕਤਾ, ਕਿਸਾਨ ਏਕਤਾ ਜ਼ਿੰਦਾਬਾਦ।

LEAVE A REPLY

Please enter your comment!
Please enter your name here