ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਵਿਚਕਾਰ ਲਗਾਤਾਰ ਵਿਰੋਧ ਦੀ ਭਾਵਨਾ ਹੈ। ਇਸ ਦੌਰਾਨ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਟਵੀਟ ਕਰਕੇ ਕੈਪਟਨ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਕਿੰਨੀ ਵਾਰ ਧਮਕੀਆਂ ਦਿੱਤੀਆਂ ਹਨ।
LESTTT I AM MISUNDERSTOOD!!! pic.twitter.com/kEwEyc5gXm
— MOHD MUSTAFA, FORMER IPS (@MohdMustafaips) October 17, 2021
19 ਮਾਰਚ, 2021: ਮੰਤਰੀ ਰਾਣਾ ਸੋੋਢੀ ਨੇ ਰਜ਼ੀਆ ਨੂੰ ਕਿਹਾ ਕਿ “ਮੁਸਤਫਾ ਨੂੰ ਲਾਈਨ ‘ਤੇ ਰੱਖੋ, ਨਹੀਂ ਤਾਂ ਨਤੀਜੇ ਭੁੱਲਣਯੋਗ ਨਹੀਂ ਹੋਣਗੇ।”
2. 16 ਮਈ, 2021: ਉਨ੍ਹਾਂ ਦੇ ਓਐਸਡੀ ਸੰਦੀਪ ਸੰਧੂ ਦੁਆਰਾ ਮੈਨੂੰ ਧਮਕੀ ਦਿੱਤੀ ਗਈ ਕਿ “ਜੇ ਮੈਂ ਨਵਜੋਤ ਸਿੰਘ ਸਿੱਧੂ, ਪਰਗਟ, ਪ੍ਰਤਾਪ ਅਤੇ ਪਾਰਟੀ ਨਾਲ ਜੁੜੇ ਹੋਰ ਲੋਕਾਂ ਨਾਲ ਤੁਰੰਤ ਸਾਥ ਨਾ ਛੱਡਿਆ ਤਾਂ ਕੈਪਟਨ ਵੱਲੋਂ ਮੈਨੂੰ ਜੱਟ ਸਟਾਇਲ ‘ਚ ਸੜਕ ‘ਤੇ ਕੱਸੀਟਿਆਂ ਜਾਵੇਗਾ।
3. 11 ਅਗਸਤ, 2021 ਨੂੰ ਜਿਸ ਦਿਨ ਮੈਂ ਦਿ ਇੰਡੀਅਨ ਐਕਸਪ੍ਰੈਸ ਨੂੰ ਦਿੱਤੀ ਇੰਟਰਵਿਊ ਵਿੱਚ 2022 ਦੀਆਂ ਚੋਣਾਂ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੀ ਕੁਰਸੀ ‘ਤੇ ਵੇਖਣ ਦੀ ਇੱਛਾ ਪ੍ਰਗਟ ਕੀਤੀ, ਮੈਨੂੰ ਮੰਤਰੀ ਰਾਣਾ ਸੋੋਢੀ ਦੇ ਪੁੱਤਰ ਹੀਰਾ ਸੋਢੀ ਦੁਆਰਾ ਧਮਕੀ ਦਿੱਤੀ ਗਈ ਸੀ ਕਿ “ਜਾਓ ਅਤੇ ਉਸਨੂੰ ਦੱਸੋ, ਇਹ ਆਖਰੀ ਚੇਤਾਵਨੀ ਹੈ, ਜੇ ਉਹ ਕਦੇ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ ਖੜ੍ਹੇ ਹੋਏ ਜਾਂ ਕੁੱਝ ਕਿਹਾ, ਤਾਂ ਮੈਂ ਉਸਨੂੰ ਉਲਟਾ ਲਟਕਾ ਦੇਵਾਂਗਾ”।