ਮਿਸ਼ਰੀ ਨੂੰ ਆਪਣੀ ਡਾਇਟ ‘ਚ ਕਰੋ ਸ਼ਾਮਿਲ, ਇਸ ਨਾਲ ਕਈ ਰੋਗਾਂ ਤੋਂ ਮਿਲੇਗੀ ਰਾਹਤ

0
56

ਮਿਸ਼ਰੀ ‘ਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ। ਇਸ ਦੀ ਵਰਤੋਂ ਹਰ ਘਰ ’ਚ ਹੁੰਦੀ ਹੀ ਹੈ। ਮਿੱਠੀ ਹੋਣ ਦੇ ਨਾਲ-ਨਾਲ ਮਿਸ਼ਰੀ ‘ਚ ਅਜਿਹੇ ਗੁਣ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਮਿਸ਼ਰੀ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਨਾਲ ਯਾਦਦਾਸ਼ਤ ਵਧਦੀ ਹੈ। ਮਿਸ਼ਰੀ ਸਰੀਰ ਨੂੰ ਠੰਡਾ ਰੱਖਦੀ ਹੈ। ਮਿਸ਼ਰੀ ਖਾਣ ਨਾਲ, ਗਲੇ ਦੀ ਖਰਾਸ਼ ਅਤੇ ਖਾਂਸੀ ਵਰਗੀਆਂ ਤਕਲੀਫਾਂ ਨੂੰ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਗਲਾ ਖ਼ਰਾਬ ਹੋਣ ਦੀ ਸੂਰਤ ‘ਚ ਹੁੰਦੇ ਤੇਜ਼ ਦਰਦ ਤੋਂ ਵੀ ਰਾਹਤ ਮਿਲਦੀ ਹੈ।

ਖਾਂਸੀ ਜਾਂ ਗਲਾ ਖ਼ਰਾਬ ਹੋਣ ‘ਤੇ ਮਿਸ਼ਰੀ ਦੀ ਵਰਤੋ ਕਰਨਾ ਲਾਭਕਾਰੀ ਹੁੰਦਾ ਹੈ। ਗਲਾ ਖ਼ਰਾਬ ਹੋਣ ‘ਤੇ ਜੋ ਗਲੇ ‘ਚ ਤੇਜ਼ ਦਰਦ ਹੁੰਦਾ ਹੈ, ਇਹ ਉਸ ਤੋਂ ਵੀ ਰਾਹਤ ਦਿਵਾਉਂਦੀ ਹੈ। ਖਾਂਸੀ ਆਉਣ ‘ਤੇ ਇਸਦੀ ਵਰਤੋਂ ਕਰਨ ਨਾਲ ਥੋੜ੍ਹੀ ਹੀ ਦੇਰ ‘ਚ ਖਾਂਸੀ ਦੂਰ ਹੋ ਜਾਵੇਗੀ।

ਮਿਸ਼ਰੀ ‘ਚ ਮਿਠਾਸ ਅਤੇ ਠੰਡਕ ਦੋਹਾਂ ਦੇ ਗੁਣ ਹੁੰਦੇ ਹਨ। ਇਸ ਲਈ ਬਹੁਤ ਜ਼ਿਆਦਾ ਗਰਮੀ ‘ਚ ਸ਼ਰਬਤ ‘ਚ ਇਸ ਨੂੰ ਘੋਲ ਕੇ ਪੀਣ ਨਾਲ ਲੂ ਲਗਣ ਤੋਂ ਬਚਾਅ ਹੁੰਦਾ ਹੈ। ਅੱਖਾਂ ਦੀ ਨਜ਼ਰ ਕਮਜ਼ੋਰ ਹੋਵੇ ਜਾਂ ਸਿਰ ਦਰਦ ਦੀ ਸ਼ਿਕਾਇਤ ਹੋਵੇ ਤਾਂ ਸਿਰਫ ਮਿਸ਼ਰੀ, ਸੌਂਫ ਅਤੇ ਬਾਦਾਮ ਬਰਾਬਰ ਮਾਤਰਾ ‘ਚ ਲੈ ਕੇ ਪੀਸ ਲਓ। ਫਿਰ ਇਸ ਪਾਊਡਰ ਨੂੰ ਸਵੇਰੇ ਸ਼ਾਮ ਗਰਮ ਦੁੱਧ ਦੇ ਨਾਲ ਲਓ।

ਮੱਖਣ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ‘ਚ ਮਿਲਾਕੇ ਲਗਾਉਣ ਨਾਲ ਵੀ ਹੱਥਾ ਪੈਰਾਂ ਦੀ ਜਲਣ ਦੂਰ ਹੋ ਜਾਂਦੀ ਹੈ। ਨਕਸੀਰ ਫੱਟਣ ‘ਤੇ ਮਿਸ਼ਰੀ ਨੂੰ ਪਾਣੀ ‘ਚ ਮਿਲਾਕੇ ਸੁੰਘਣ ਨਾਲ ਆਰਾਮ ਮਿਲਦਾ ਹੈ।

ਮੂੰਹ ‘ਚ ਛਾਲੇ ਹੋਣ ‘ਤੇ ਮਿਸ਼ਰੀ ਨੂੰ ਇਲਾਇਚੀ ਦੇ ਨਾਲ ਮਿਲਾਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਮੂੰਹ ਦੇ ਛਾਲਿਆਂ ‘ਤੇ ਲਗਾਓ। ਇਸ ਨਾਲ ਛਾਲੇ ਠੀਕ ਹੋ ਜਾਂਦੇ ਹਨ।ਇਸ ਨਾਲ ਛਾਲਿਆਂ ਕਾਰਨ ਮੂੰਹ ‘ਚ ਹੋ ਰਹੀ ਤਕਲੀਫ ਤੋਂ ਰਾਹਤ ਮਿਲਦੀ ਹੈ।

LEAVE A REPLY

Please enter your comment!
Please enter your name here