ਇਸ ਵਾਰ ਮਾਨਸੂਨ ਦੇ ਜਲਦੀ ਆਉਣ ਦੇ ਸੰਕੇਤ ਦਿੱਤੇ ਗਏ ਹਨ। ਮਾਨਸੂਨ 20 ਮਈ ਤੋਂ ਬਾਅਦ ਕਿਸੇ ਵੀ ਸਮੇਂ ਕੇਰਲ ਪਹੁੰਚ ਸਕਦਾ ਹੈ, ਜੋ ਇਸ ਵਾਰ ਆਪਣੇ ਸਮੇਂ ਤੋਂ ਲਗਭਗ 10 ਦਿਨ ਪਹਿਲਾਂ ਦਸਤਕ ਦੇਵੇਗਾ। ਕੇਰਲ ਵਿੱਚ ਮਾਨਸੂਨ ਦੀ ਸ਼ੁਰੂਆਤ ਆਮ ਤੌਰ ‘ਤੇ 1 ਜੂਨ ਦੇ ਆਸਪਾਸ ਹੁੰਦੀ ਹੈ।
ਆਈਐਮਡੀ ਨੇ ਪੁਣੇ ਸਥਿਤ ਆਈਆਈਟੀਐਮ (Indian Institute Of Tropical Meteorology Pune) ਦੇ ਵਿਕਸਤ ਮਲਟੀ-ਮਾਡਲ ਐਕਸਟੈਂਡਡ ਰੇਂਜ ਪ੍ਰਡਿਕਸ਼ਨ ਸਿਸਟਮ (ਐਮਐਮਈਆਰਪੀਐਸ) ਦੀ ਵਰਤੋਂ ਕਰਦੇ ਹੋਏ ਆਪਣੇ ਨਵੀਨਤਮ ਐਕਸਟੈਂਡਡ ਫੋਰਕਾਸਟ (ERF) ਦੁਆਰਾ ਇਸ ਪ੍ਰਭਾਵ ਦਾ ਸੰਕੇਤ ਦਿੱਤਾ ਹੈ।
ਆਈਆਈਟੀਐਮ ਦੇ ਇੱਕ ਮਾਹਰ ਅਨੁਸਾਰ, ‘1 ਮਈ ਤੋਂ 5 ਜੂਨ ਤੱਕ 4 ਹਫ਼ਤਿਆਂ ਦੀ ਵਿਸਤ੍ਰਿਤ ਰੇਂਜ ਦੀ ਭਵਿੱਖਬਾਣੀ ਦੇ ਅਨੁਸਾਰ ਕੇਰਲ ਵਿੱਚ ਮਾਨਸੂਨ ਦੀ ਸ਼ੁਰੂਆਤ 20 ਮਈ ਤੋਂ ਬਾਅਦ ਕਿਸੇ ਵੀ ਸਮੇਂ ਹੋਣ ਦੀ ਸੰਭਾਵਨਾ ਹੈ।
28 ਅਪ੍ਰੈਲ ਨੂੰ ਜਾਰੀ ਆਖਰੀ ERF ਨੇ ਵੀ 19-25 ਮਈ ਦੀ ਮਿਆਦ ਵਿੱਚ ਕੇਰਲ ਵਿੱਚ ਬਾਰਿਸ਼ ਦੀਆਂ ਗਤੀਵਿਧੀਆਂ ਵਿੱਚ ਵਾਧੇ ਦੀ ਭਵਿੱਖਬਾਣੀ ਕੀਤੀ ਸੀ। ਜੇਕਰ ERF 20 ਮਈ ਤੋਂ ਬਾਅਦ ਅਗਲੇ ਹਫਤੇ ਵੀ ਕੇਰਲਾ ਵਿੱਚ ਅਜਿਹੀ ਹੀ ਸਥਿਤੀ ਦਿਖਾਉਂਦੀ ਹੈ ਤਾਂ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਇਸ ਤੱਟਵਰਤੀ ਰਾਜ ਵਿੱਚ ਮਾਨਸੂਨ ਦੀ ਸ਼ੁਰੂਆਤ ਸਮੇਂ ਤੋਂ ਪਹਿਲਾਂ ਹੋਵੇਗੀ।
ਭਾਰਤ ਦੇ ਮੌਸਮ ਵਿਭਾਗ ਦਾ ਨਵੀਨਤਮ ERF ਮਈ 5-11 (ਹਫ਼ਤਾ 1), ਮਈ 12-18 (ਹਫ਼ਤਾ 2), ਮਈ 19-25 (ਹਫ਼ਤਾ 3) ਅਤੇ ਮਈ 26-ਜੂਨ 1 (ਹਫ਼ਤਾ 4) ਲਈ ਹੈ। ਆਈਆਈਟੀਐਮ ਦੇ ਮਾਹਰ ਦੇ ਅਨੁਸਾਰ ਫਿਲਹਾਲ ਕੇਰਲ ਵਿੱਚ ਮਾਨਸੂਨ ਦੇ ਜਲਦੀ ਸ਼ੁਰੂ ਹੋਣ ਦੇ ਸੰਕੇਤ ਦਿਖਾਈ ਦੇ ਰਹੇ ਹਨ।