ਮਈ ਦਿਵਸ ‘ਤੇ ਪੰਜਾਬ ਰੋਡਵੇਜ ਤੇ ਪੀ.ਆਰ.ਟੀ.ਸੀ ਕਟਰੈਕਟ ਵਰਕਰਜ਼ ਯੂਨੀਅਨ ਵਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ – ਰੇਸ਼ਮ ਸਿੰਘ ਗਿੱਲ

0
33

ਅੱਜ ਫਿਰੋਜ਼ਪੁਰ ਡਿਪੂ ਸਮੇਤ ਫਾਜ਼ਿਲਕਾ ਜੀਰਾ ‘ਚ ਮਈ ਦਿਵਸ ਮਨਾਇਆ ਗਿਆ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਸਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਬੋਲਦੇ ਹੋਏ ਦੱਸਿਆ ਮਈ ਦਿਵਸ ਨੂੰ ਮੁੱਖ ਰੱਖਦਿਆਂ ਯੂਨੀਅਨ ਵਲੋਂ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਲਈ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ ਹੈ ਕਿਉਂਕਿ ਸੰਘਰਸ਼ ਕਰਨ ਉਪਰੰਤ ਮਿਲੇ ਅਧਿਕਾਰਾਂ ਨੂੰ ਮੌਜੂਦਾ ਸਰਕਾਰ ਕਾਰਪੋਰੇਟ ਘਰਾਣਿਆਂ ਅਤੇ ਸਰਮਾਏਦਾਰੀ ਨਿਜ਼ਾਮ ਦੇ ਹੱਥੀਂ ਚੜ੍ਹ ਕੇ ਖੋਹਣ ਵਾਲੇ ਪਾਸੇ ਲੱਗੀ ਹੋਈ ਹੈ ਕੇਂਦਰ ਸਰਕਾਰ ਵੱਲੋਂ ਪਹਿਲਾਂ ਕਿਸਾਨੀ ਖਿਲਾਫ ਤਿੰਨ ਕਾਲੇ ਕਾਨੂੰਨਾਂ ਨੂੰ ਪਾਸ ਕੀਤਾ ਗਿਆ ਅਤੇ 40 ਲੇਬਰ ਐਕਟਾਂ ਨੂੰ ਤੋੜ ਕੇ 4 ਲੇਬਰ ਕੋਡ ਬਣਾਉਣ ਦੇ ਨਾਲ ਨਾਲ ਡਿਊਟੀ ਦਾ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੇ ਨਾਲ ਨਾਲ ਯੂਨੀਅਨਾਂ ਦੇ ਸਾਰੇ ਅਧਿਕਾਰ ਖੋਹਣ ਵੱਲ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਸਰਕਾਰਾਂ ਕਾਰਪੋਰੇਟ ਘਰਾਣਿਆਂ ਅਤੇ ਸਰਮਾਏਦਾਰੀ ਨਿਜ਼ਾਮ ਦੀਆਂ ਗੁਲਾਮ ਹਨ ਇਸ ਲਈ ਮਜ਼ਦੂਰ ਜਮਾਤ ਕੋਲ ਆਪਣੇ ਹੱਕਾਂ ਨੂੰ ਬਚਾਉ ਲਈ ਲੜਾਈ ਹੀ ਇੱਕੋਂ ਇੱਕ ਸਾਧਨ ਹੈ ਇਸ ਲਈ ਸਮੂੱਚੇ ਮਜ਼ਦੂਰ ਮੁਲਾਜ਼ਮ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਹੱਕਾਂ ਲਈ ਆਪਣੀ ਅਵਾਜ਼ ਬੁਲੰਦ ਕੀਤੀ ਜਾਵੇ।

ਰੇਸ਼ਮ ਸਿੰਘ ਗਿੱਲ, ਜਤਿੰਦਰ ਸਿੰਘ, ਕੰਵਲਜੀਤ ਸਿੰਘ ਮਾਨੋਚਾਹਲ,ਮੁੱਖਪਾਲ ਸਿੰਘ,ਰਾਜ ਕੁਮਾਰ ਵਲੋਂ ਮਈ ਮਹੀਨੇ ਨੂੰ ਸੰਘਰਸ਼ਾਂ ਦਾ ਮਹੀਨਾ ਐਲਾਨਿਆ ਗਿਆ ਅਤੇ ਪਨਬਸ ਤੇ ਪੀ ਆਰ ਟੀ ਸੀ ਦੇ ਮੁਲਾਜਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਲਈ ਸਰਕਾਰ ਤੱਕ ਮੁਲਾਜਮਾਂ ਦੀ ਆਵਾਜ਼ ਪਹੁੰਚਾਉਣ ਲਈ ਸੂਬਾ ਕਮੇਟੀ ਦੁਆਰਾ ਉਲੀਕੇ ਸੰਘਰਸ਼ ਬਾਰੇ ਦੱਸਦੇ ਹੋਏ ਜਾਣਕਾਰੀ ਸਾਝੀ ਕੀਤੀ ਗਈ ਕਿ ਪਨਬਸ ਤੇ ਪੀ ਆਰ ਟੀ ਸੀ ਮੁਲਾਜਮਾਂ ਆਪਣੀਆਂ ਮੰਗਾਂ ਲਈ ਕਾਫੀ ਲੰਬੇ ਸਮੇ ਤੋ ਸੰਘਰਸ਼ ਕਰਦੇ ਆ ਰਹੇ ਹਨ ਪ੍ਰੰਤ ਨਵੀ ਬਣੀ ਸਰਕਾਰਾ ਦੇ ਟਰਾਸਪੋਰਟ ਮੰਤਰੀ ਨਾਲ ਦੋ ਮੀਟਗਾ ਕਰ ਚੁੱਕੇ ਹਾਂ। ਪਰ ਮੰਤਰੀ ਵੱਲੋ ਪਨਬੱਸ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਜਿਸ ਤੋ ਲੱਗਦਾ ਹੈ ਕਿ ਨਵੀ ਬਣੀ ਸਰਕਾਰ ਵੀ ਪੁਰਾਣੀਆਂ ਸਰਕਾਰਾ ਦੇ ਰਸਤੇ ਤੇ ਚਲਦੀ ਹੋਈ ਹੈ ਪਨਬਸ/ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਵਾਲੇ ਪਾਸੇ ਤੁਰ ਪਈ ਹੈ।

ਜਿਸ ਕਾਰਨ ਜਥੇਬੰਦੀ ਨੂੰ ਮਜਬੂਰ ਹੋ ਕੇ ਸਰਕਾਰ ਨੂੰ ਪਨਬਸ ਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾਂ ਦੀ ਅਹਿਮੀਅਤ ਤੇ ਟਰਾਸਪੋਰਟ ਅਦਾਰੇ ਚ ਇਹਨਾਂ ਮੁਲਾਜਮਾਂ ਦੀਆਂ ਸੇਵਾਵਾ ਤੋ ਜਾਣੂ ਕਰਵਾਉਣ ਸੰਬੰਧੀ ਆਪਣੀਆਂ ਮੰਗਾਂ ਕੱਚੇ ਮੁਲਾਜਮਾਂ ਨੂੰ ਪੱਕਾਂ ਕਰਵਾਉਣਾ,ਪਨਬਸ ਤੇ ਪੀ ਆਰ ਟੀ ਸੀ ਵਿੱਚ ਦਸ ਹਜ਼ਾਰ ਨਵੀਆਂ ਬੱਸਾਂ ਪਵਾਉਣਾਂ,ਵਰਕਸ਼ਾਪ ਕਰਮਚਾਰੀਆਂ ਨੂੰ ਰੈਗੂਲਰ ਸਟਾਫ ਦੀ ਤਰਜ ਤੇ ਜਨਤਕ ਤੇ ਹੋਰ ਸਰਕਾਰੀ ਛੁੱਟੀਆਂ ਅਤੇ ਸਕਿੱਲ ਤੇ ਸੈਮੀ ਸਕਿੱਲ ਪੇਅ ਸਕੇਲ ਲਾਗੂ ਕਰਵਾਉਣਾ,ਟਿਕਟ ਦੀ ਜਿੰਮੇਵਾਰੀ ਸਵਾਰੀ ਦੀ ਤੈਅ ਕਰਵਾਉਣਾ,ਨਵੇ ਬਣ ਰਹੇ ਟਾਈਮ ਟੇਬਲ ਜਥੇਬੰਦੀ ਦੀ ਸਲਾਹ ਅਨੁਸਾਰ ਪੰਜਾਬ ਰੋਡਵੇਜ਼ ਤੇ ਪੀ ਆਰ ਟੀ ਸੀ ਦੇ ਪੱਖ ਚ ਬਣਾਉਣ,ਅਧਿਕਾਰੀਆਂ ਵੱਲੋ ਧੱਕੇਸ਼ਾਹੀ ਨਾਲ ਨਜਾਇਜ਼ ਰਿਪੋਰਟਾਂ ਤੇ ਕੰਡੀਸ਼ਨਾਂ ਲਗਾ ਕੇ ਕੱਢੇ ਮੁਲਾਜਮ ਬਹਾਲ ਕਰਨ,ਬਰਾਬਰ ਕੰਮ ਬਰਾਬਰ ਤਨਖਾਹ ਦਾ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਨਾ,ਡਾਟਾ ਐਟਰੀ ਉਪਰੇਟਰਾ ਅਤੇ ਅਡਵਾਂਸ ਬੁਕਰਾ ਦੀ ਤਨਖਾਹ ਵਿੱਚ ਵਾਧਾ ਕਰਨਾ ਅਤੇ ਰਿਪੋਟਾ ਦੀਆਂ ਕੰਡੀਸ਼ਨਾ ਲਾਕੇ ਕੱਢੇ ਮੁਲਾਜ਼ਮਾਂ ਨੂੰ ਅਤੇ ਸ਼ਘੰਰਸ਼ਾ ਦੋਰਾਨ ਕੱਢੇ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਸ਼ਰਤ ਪੂਰੀਆਂ ਤਨਖਾਹਾਂ ਤੇ ਬਹਾਲ ਕਰਵਾਉਣ ਸੰਬੰਧੀ ਮੰਗਾਂ ਨੂੰ ਪੂਰਾ ਕਰਵਾਉਣ ਸੰਬੰਧੀ ਮਿਤੀ 10 ਮਈ ਨੂੰ ਸਮੂਹ ਪੰਜਾਬ ਦੇ ਡਿੱਪੂਆਂ ਤੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ।

ਉਨ੍ਹਾਂ ਨੇ ਕਿਹਾ ਕਿ 17 ਮਈ ਨੂੰ ਸਟੇਟ ਲੇਬਲ ਤੇ ਪ੍ਰੈਸ ਕਾਨਫਰੰਸ ਕਰਾਂਗੇ ਅਤੇ ਮਿਤੀ 24 ਮਈ ਨੂੰ ਸਾਰੇ ਪੰਜਾਬ ਦੇ ਪੀ ਆਰ ਟੀ ਸੀ ਤੇ ਪੰਜਾਬ ਰੋਡਵੇਜ਼ ਦੇ ਬੱਸ ਸਟੈਡ ਦੋ ਘੰਟੇ ਲਈ ਬੰਦ ਕਰਕੇ ਮਿਤੀ 28,29 ਮਈ ਨੂੰ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਮੰਗ ਪੱਤਰ ਦੇ ਕੇ ਮਿਤੀ 6 ਜੂਨ ਨੂੰ ਗੇਟ ਰੈਲੀਆਂ ਕਰਕੇ ਮਿਤੀ 8,9,10 ਜੂਨ ਨੂੰ ਹੜਤਾਲ ਕਰਕੇ ਪਨਬਸ ਅਤੇ ਪੀ ਆਰ ਟੀ ਸੀ ਦਾ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ ਅਤੇ ਟਰਾਸਪੋਰਟ ਮੰਤਰੀ ਪੰਜਾਬ ਜਾ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ

ਇਸ ਮੌਕੇ ਰਾਜ ਕੁਮਾਰ ਸਹਾਇਕ ਕੇਸ਼ੀਅਰ ,ਸੌਰਵ ਮੈਨੀ ਹਰਜੀਤ ਅਰਵਿੰਦਰ ਸਿੰਘ ਪ੍ਰਧਾਨ ਏਟਕ ,ਓਂਕਾਰ ਸਿੰਘ ਜਰਨਲ ਸੈਕਟਰੀ ਏਟਕ ,ਹਰਮੀਤ ਸਿੰਘ ਆਜ਼ਾਦ ਯੂਨੀਅਨ ,ਓਮ ਪ੍ਰਕਾਸ਼ ਜਰਨਲ ਸੈਕਟਰੀ ਪੈਨਸ਼ਨਰ ਯੂਨੀਅਨ ,ਮਲਕੀਤ ਸਿੰਘ ਮਕਨਿਕ ਰਿਪੋਟਾਂ ਵਾਲੇ ਸਾਥੀ ਸ਼ਮਸ਼ੇਰ ਸਿੰਘ ਬਿੱਟੂ ਘਬਾਇਆ ਆਦਿ ਹਾਜਿਰ ਸਨ

LEAVE A REPLY

Please enter your comment!
Please enter your name here