ਭਾਰ ਘਟਾਉਣ ਲਈ ਕਿਹੜੀ ਚੀਜ਼ ਹੈ ਸਭ ਤੋਂ ਵਧੀਆ, ਆਓ ਜਾਣਦੇ ਹਾਂ ਇਸ ਬਾਰੇ

0
58

ਅਖਰੋਟ ਭੁੱਖ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਵਜ਼ਨ ਨੂੰ ਵੀ ਘੱਟ ਕਰਦੇ ਹਨ। ਇਹ ਖ਼ੁਲਾਸਾ ਇੱਕ ਅਧਿਐਨ ਵਿੱਚ ਹੋਇਆ ਹੈ। ਬੋਸਟਨ ਦੇ ਬੇਥ ਇਜ਼ਰਾਈਲੀ ਡੈਕਨੈੱਸ ਮੈਡੀਕਲ ਸੈਂਟਰ ਦੇ ਖ਼ੋਜੀਆਂ ਨੇ ਡਾਇਬਟੀਜ਼, ਮੋਟਾਪਾ ਤੇ ਮੇਟਾਬਾਲਿਜ਼ਮ ‘ਤੇ ਰਿਸਰਚ ਕੀਤੀ ਹੈ। ਇਸ ਰਿਸਰਚ ਵਿੱਚ 10 ਅਜਿਹੇ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਨੂੰ ਡਾਇਬਟੀਜ਼ ਸੀ।

ਇਸ ਅਧਿਐਨ ਦੌਰਾਨ ਇਨ੍ਹਾਂ ਸਾਰਿਆਂ ਨੂੰ ਇੱਕ ਮਹੀਨੇ ਤੱਕ ਵੱਖ-ਵੱਖ ਡਾਈਟ ਦਿੱਤੀ ਗਈ। ਇਸ ਡਾਈਟ ‘ਚ ਇਨ੍ਹਾਂ ਨੂੰ ਕੁੱਝ ਦਿਨ 48 ਗਰਾਮ ਅਖਰੋਟ ਤੇ ਸਮੂਦੀ ਤੇ ਫਿਰ  ਕੁੱਝ ਦਿਨ ਸਿਰਫ਼ ਸਮੂਦੀ ਦਿੱਤੀ ਗਈ। ਉਸ ਤੋਂ ਮਹੀਨੇ ਬਾਅਦ ਸਾਰੇ ਪ੍ਰਤੀਯੋਗੀਆਂ ਨੂੰ ਨਾਰਮਲ ਡਾਈਟ ਦਿੱਤੀ ਗਈ। ਇਸ ਦੌਰਾਨ ਖ਼ੋਜੀਆਂ ਨੇ ਪ੍ਰਤੀਭਾਗੀਆਂ ਦੀ ਬਰੇਨ ਐਕਟੀਵਿਟੀ ਵਿੱਚ ਹੋਣ ਵਾਲੇ ਬਦਲਾਅ ਉੱਤੇ ਨਜ਼ਰ ਰੱਖਣ ਲਈ ਫੰਕਸ਼ਨਲ ਮੈਗਨੈਟਿਕ ਰੇਜੋਨੈਂਸ ਇਮੇਜਿੰਗ ਮਸ਼ੀਨ ਦਾ ਪ੍ਰਯੋਗ ਕੀਤਾ ਗਿਆ।

ਇਸ ਸਟੱਡੀ ਵਿੱਚ ਦੋ ਪ੍ਰਮੁੱਖ ਸਿੱਟੇ ਸਾਹਮਣੇ ਆਏ। ਪਹਿਲਾ ਇਹ ਕਿ ਅਖਰੋਟ ਤੇ ਸਮੂਦੀ ਤੋਂ ਬਾਅਦ ਪ੍ਰਤੀਭਾਗੀਆਂ ਨੂੰ ਘੱਟ ਭੁੱਖ ਮਹਿਸੂਸ ਹੋਈ। ਨਾਰਮਲ ਸਮੂਦੀ ਦੀ ਤੁਲਨਾ ਵਿੱਚ ਦੂਸਰਾ ਇਹ ਕਿ ਅਖਰੋਟ ਸਮੂਦੀ ਦੇ 5 ਦਿਨਾਂ ਬਾਅਦ ਪ੍ਰਤੀਭਾਗੀਆਂ ਦੀ ਬਰੇਨ ਐਕਟੀਵਿਟੀਜ਼ ਵਿੱਚ ਅੰਤਰ ਸੀ। ਰਿਸਰਚ ਵਿੱਚ ਖ਼ੋਜੀ ਇਹ ਸਿੱਟੇ ‘ਤੇ ਪਹੁੰਚੇ ਕਿ ਅਖਰੋਟ ਭੁੱਖ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਸ ਤਰ੍ਹਾਂ ਤੁਹਾਨੂੰ ਵਜ਼ਨ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲਦੀ ਹੈ।

LEAVE A REPLY

Please enter your comment!
Please enter your name here