ਮੁੰਬਈ ‘ਚ ਬੀਤੀ ਰਾਤ ਤੋਂ ਭਾਰੀ ਬਾਰਿਸ਼ ਕਾਰਨ ਕਈ ਥਾਵਾਂ ‘ਤੇ ਪਾਣੀ ਭਰ ਗਿਆ ਹੈ।ਇਸ ਬਾਰਿਸ਼ ਕਾਰਨ ਮੁੰਬਈ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਹੁਣ ਖ਼ਬਰਾਂ ਆਈਆਂ ਹਨ ਕਿ ਭਾਰੀ ਬਾਰਿਸ਼ ਕਾਰਨ ਚੈਂਬੂਰ ਵਿੱਚ ਕੰਧ ਢਹਿ ਜਾਣ ਕਾਰਨ ਘੱਟੋ ਘੱਟ 18 ਲੋਕਾਂ ਦੀ ਮੌਤ ਹੋ ਗਈ। ਵਿਕਰੋਲੀ ਵਿੱਚ ਮੀਂਹ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਮਲਬੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਅਜੇ ਜਾਰੀ ਹੈ।
ਸ਼ਨੀਵਾਰ ਦੇਰ ਰਾਤ ਤੋਂ ਮੁੰਬਈ ਵਿੱਚ ਪਏ ਭਾਰੀ ਮੀਂਹ ਕਾਰਨ ਹਨੂਮਾਨ ਨਗਰ ਤੋਂ ਕੰਦੀਵਾਲੀ ਤੱਕ ਖੇਤਰ ਵਿਚ ਪਾਣੀ ਭਰ ਗਿਆ ਹੈ। ਮੀਂਹ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਮੁੰਬਈ ਅਤੇ ਆਸ ਪਾਸ ਦੀਆਂ ਸੜਕਾਂ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈਆਂ ਹਨ। ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਗਾਂਧੀ ਮਾਰਕੀਟ ਖੇਤਰ ਵਿੱਚ ਪਾਣੀ ਭਰ ਜਾਣ ਕਾਰਨ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ।