ਭਾਰਤ ‘ਚ 2 ਹੋਰ ਕੋਵਿਡ ਵੈਕਸੀਨਾਂ ਤੇ ਐਂਟੀ-ਵਾਇਰਲ ਡਰੱਗ Molnupiravir ਨੂੰ ਮਿਲੀ ਮਨਜ਼ੂਰੀ

0
28

ਕੇਂਦਰ ਸਰਕਾਰ ਨੇ ਕੋਵਿਡ-19 ਦੇ 2 ਨਵੇਂ ਟੀਕੇ ਤੇ ਇੱਕ ਐਂਟੀ ਵਾਇਰਲ ਦਵਾਈ ਦੀ ਐਂਮਰਜੈਸੀ ਸਥਿਤੀ ‘ਚ ਇਸਤੇਮਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਟਵੀਟ ਕੀਤਾ ਕਿ ਕੋਰੋਨਾ ਵੈਕਸੀਨ Corbevax ਅਤੇ Covovax ਅਤੇ ਐਂਟੀ-ਵਾਇਰਲ ਡਰੱਗ Molnupiravir ਨੂੰ ਐਮਰਜੈਂਸੀ ਵਿੱਚ ਵਰਤਿਆ ਜਾ ਸਕਦਾ ਹੈ। ਸਿਹਤ ਮੰਤਰੀ ਨੇ ਇੱਕ ਟਵੀਟ ਵਿੱਚ ਲਿਖਿਆ, ‘Corbevax  ਵੈਕਸੀਨ ਭਾਰਤ ਦਾ ਪਹਿਲਾ ਸਵਦੇਸ਼ੀ ‘ਆਰਬੀਡੀ ਪ੍ਰੋਟੀਨ ਸਬ-ਯੂਨਿਟ’ ਟੀਕਾ ਹੈ। ਇਹ ਭਾਰਤ ਵਿੱਚ ਵਿਕਸਤ ਤੀਜਾ ਟੀਕਾ ਹੈ! ਇਸ ਨੂੰ ਹੈਦਰਾਬਾਦ ਸਥਿਤ ਬਾਇਓਲਾਜੀਕਲ-ਈ ਦੁਆਰਾ ਬਣਾਇਆ ਗਿਆ ਹੈ।

ਇਸ ਦੇ ਨਾਲ ਹੀ ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਹੈ, ”Nanoparticle   ਵੈਕਸੀਨ, ਕੋਵੋਵੈਕਸ ਸੀਰਮ ਇੰਸਟੀਚਿਊਟ ਆਫ ਇੰਡੀਆ, ਪੁਣੇ ਦੁਆਰਾ ਨਿਰਮਿਤ ਕੀਤਾ ਜਾਵੇਗਾ। ਐਂਟੀਵਾਇਰਲ ਡਰੱਗ ਮੋਲਨੂਪੀਰਾਵੀਰ ਹੁਣ ਦੇਸ਼ ਦੀਆਂ 13 ਕੰਪਨੀਆਂ ਵੱਲੋਂ ਬਣਾਈਆਂ ਜਾਣਗੀਆਂ। ਇਸਦੀ ਵਰਤੋਂ ਐਮਰਜੈਂਸੀ ਸਥਿਤੀਆਂ ਵਿੱਚ ਬਾਲਗ ਮਰੀਜ਼ਾਂ ਜਾਂ ਕੋਵਿਡ -19 ਦੇ ਉੱਚ ਜੋਖਮ ਵਾਲੇ ਮਰੀਜ਼ਾਂ ਦੇ ਇਲਾਜ ਲਈ ਨਿਯਮਿਤ ਸ਼ਰਤਾਂ ਦੇ ਨਾਲ ਕੀਤੀ ਜਾਵੇਗੀ।

LEAVE A REPLY

Please enter your comment!
Please enter your name here