ਭਾਰਤ ’ਚ ਰਿਲੀਜ਼ ਨਹੀਂ ਹੋਵੇਗੀ ‘ਮੂਸਾ ਜੱਟ’

0
51

ਚੰਡੀਗੜ੍ਹ : ਪੰਜਾਬੀ ਗਾਇਕ ਅਤੇ ਅਦਾਕਾਰ ਸਿੱਧੂ ਮੂਸੇ ਵਾਲਾ ਦੇ ਫੈਨਜ਼ ਨੂੰ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਮੂਸਾ ਜੱਟ’ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਸੀ ਜੋ ਕਿ ਦੇਸ਼ਾਂ ਵਿਦੇਸ਼ਾਂ ‘ਚ 1 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਸ ਫ਼ਿਲਮ ਨੂੰ ਭਾਰਤ ’ਚ ਛੱਡ ਕੇ ਬਾਕੀ ਸਾਰੇ ਦੇਸ਼ਾਂ ’ਚ ਰਿਲੀਜ਼ ਕੀਤੀ ਜਾਵੇਗੀ।

ਦੱਸ ਦਈਏ ਕਿ ਭਾਰਤ ’ਚ ‘ਮੂਸਾ ਜੱਟ’ ਫ਼ਿਲਮ ਨੂੰ ਸੈਂਸਰ ਬੋਰਡ ਵਲੋਂ ਮਨਜ਼ੂਰੀ ਨਹੀਂ ਮਿਲੀ ਹੈ। ਉੱਥੇ ਹੀ ਅਦਾਕਾਰ ਸੁਰਿੰਦਰ ਬਾਠ ਨੇ ਦੱਸਿਆ ਕਿ ਕਿਸਾਨੀ ਮਸਲੇ ਨਾਲ ਜੁੜੇ ਹੋਣ ਕਰਕੇ ਸਰਕਾਰ ਇਹ ਫਿਲਮ ਰਿਲੀਜ਼ ਨਹੀਂ ਹੋਣ ਦੇਣਾ ਚਾਹੁੰਦੀ। ਨਾਲ ਹੀ ਉਨ੍ਹਾਂ ਦੱਸਿਆ ਕਿ ਕੁਝ ਸ਼ਬਦਾਂ ਤੇ ਵੀ ਸੈਸਰ ਬੋਰਡ ਨੂੰ ਇਤਰਾਜ਼ ਹੈ। ਉਨ੍ਹਾਂ ਕਿਹਾ ਕਿ ਸ਼ਬਦ ਤਾਂ ਡਾਇਲਾਗ ਵਿੱਚੋਂ ਵੀ ਕੱਢੇ ਜਾ ਸਕਦੇ ਹਨ ਪਰ ਕਿਸਾਨੀ ਮਸਲਾ ਫਿਲਮ ‘ਚੋਂ ਕਿਵੇਂ ਕੱਢ ਦਈਏ। ਇਸ ਮਸਲੇ ਤੇ ਫਿਲਮ ਦੀ ਸਾਰੀ ਟੀਮ ਜਲਦ ਹੀ ਪ੍ਰੈਸ ਕਾਨਫਰੰਸ ਕਰਨ ਜਾ ਰਹੀ ਹੈ।

ਦੱਸ ਦਈਏ ਕਿ ਸੈਂਸਰ ਬੋਰਡ ਦੀ ਮਨਜ਼ੂਰੀ ਨੂੰ ਕੁਝ ਦਿਨਾਂ ਦਾ ਸਮਾਂ ਲੱਗਦਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਫ਼ਿਲਮ ਸੈਂਸਰ ਬੋਰਡ ਕੋਲ ਮਨਜ਼ੂਰੀ ਲਈ ਲੇਟ ਪਹੁੰਚੀ ਸੀ, ਜਿਸ ਕਾਰਨ ਇਸ ਨੂੰ ਆਪਣੀ ਰਿਲੀਜ਼ ਡੇਟ ਤੋਂ ਪਹਿਲਾਂ ਮਨਜ਼ੂਰੀ ਨਹੀਂ ਮਿਲ ਸਕੀ ਹੈ। ਉਥੇ ਅਸਲ ਕਾਰਨ ਕੀ ਹਨ, ਇਹ ਤਾਂ ਫ਼ਿਲਮ ਦੀ ਟੀਮ ਹੀ ਦੱਸ ਸਕਦੀ ਹੈ। ਫਿਲਹਾਲ ਫ਼ਿਲਮ ਦੀ ਟੀਮ ’ਚੋਂ ਕਿਸੇ ਵਲੋਂ ਵੀ ਭਾਰਤ ’ਚ ਫ਼ਿਲਮ ਦੇ ਰਿਲੀਜ਼ ਨਾ ਹੋਣ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ ਗਈ ਹੈ। ਫ਼ਿਲਮ ਦੀ ਟੀਮ ਵਿਦੇਸ਼ਾਂ ਦੀ ਸਿਨੇਮਾ ਲਿਸਟਿੰਗ ਸਾਂਝੀ ਕਰ ਰਹੀ ਹੈ ਪਰ ਲੋਕ ਕੁਮੈਂਟਾਂ ’ਚ ਵਾਰ-ਵਾਰ ਭਾਰਤ ’ਚ ਫ਼ਿਲਮ ਰਿਲੀਜ਼ ਨਾ ਹੋਣ ਦਾ ਕਾਰਨ ਪੁੱਛ ਰਹੇ ਹਨ।

LEAVE A REPLY

Please enter your comment!
Please enter your name here