ਭਾਰਤੀ ਮੁੱਕੇਬਾਜ਼ ਅਨਾਮਿਕਾ ਨੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

0
87

ਭਾਰਤੀ ਮੁੱਕੇਬਾਜ਼ ਅਨਾਮਿਕਾ (50 ਕਿਲੋਗ੍ਰਾਮ) ਨੇ ਆਈ. ਬੀ. ਏ. ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਮੈਚ ‘ਚ ਕੌਸ਼ਲ ਤੇ ਤਕਨੀਕੀ ਉੱਤਮਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰੋਮਾਨੀਆ ਦੀ ਯੂਜੇਨਿਕਾ ਐਂਜੇਲ ਨੂੰ ਹਰਾਇਆ। ਅਨਾਮਿਕਾ ਨੇ ਇੰਸਤਾਬੁਲ ‘ਚ ਖੇਡੀ ਜਾ ਰਹੀ ਪ੍ਰਤੀਯੋਗਿਤਾ ‘ਚ ਸਾਰੇ ਜੱਜਾਂ ਦੇ ਸਰਬਸੰਮਤ ਫ਼ੈਸਲੇ ਨਾਲ ਜਿੱਤ ਦਰਜ ਕਰਦੇ ਹੋਏ ਪ੍ਰੀ-ਕੁਆਰਟਰ ਫਾਈਨਲ ਦਾ ਟਿਕਟ ਪੱਕਾ ਕੀਤਾ।

ਮੁਕਾਬਲੇ ਦੀ ਸ਼ੁਰੂਆਤ ‘ਚ ਦੋਵੇਂ ਖਿਡਾਰਨਾਂ ਨੇ ਇਕ-ਦੂਜੇ ‘ਤੇ ਮੁੱਕਿਆਂ ਦੀ ਬਰਸਾਤ ਕਰ ਦਿੱਤੀ ਪਰ ਅਨਾਮਿਕਾ ਨੇ ਸ਼ਾਨਦਾਰ ਫੁਟਵਰਕ ਦਾ ਇਸਤੇਮਾਲ ਕਰਦੇ ਹੋਏ ਆਪਣਾ ਬਚਾਅ ਕੀਤਾ ਤੇ ਵਿਰੋਧੀ ਖਿਡਾਰੀ ‘ਤੇ ਜਵਾਬੀ ਹਮਲਾ ਕੀਤਾ।

ਰੋਹਤਕ ਦੀ ਇਸ ਮੁੱਕੇਬਾਜ਼ ਨੇ ਦੂਜੇ ਦੌਰ ‘ਚ ਵੀ ਆਪਣਾ ਦਬਦਬਾ ਬਣਾਈ ਰੱਖਿਆ ਤੇ ਆਸਾਨੀ ਨਾਲ 5-0 ਦੇ ਫ਼ਰਕ ਨਾਲ ਜਿੱਤ ਦਰਜ ਕਰਕੇ ਕੇ ਅਗਲੇ ਦੌਰ ‘ਚ ਪੁੱਜ ਗਈ। ਅਨਾਮਿਕਾ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗ਼ਾ ਜੇਤੂ ਆਸਟ੍ਰੇਲੀਆ ਦੀ ਕ੍ਰਿਸਟੀ ਲੀ ਹੈਰਿਸ ਨਾਲ ਹੋਵੇਗਾ।

LEAVE A REPLY

Please enter your comment!
Please enter your name here