ਬੱਚਿਆਂ ਦੇ ਦਿਮਾਗੀ ਵਿਕਾਸ ਲਈ ਜ਼ਰੂਰੀ ਹੁੰਦੀ ਹੈ ਫੁੱਲ ਗੋਭੀ, ਜਾਣੋ ਕਿਵੇਂ ?

0
48

ਫੁੱਲ ਗੋਭੀ ਨਾ ਤਾਂ ਸਿਰਫ਼ ਸਿਹਤ ਲਈ ਬਲਕਿ ਦਿਮਾਗ ਲਈ ਵੀ ਚੰਗੀ ਹੁੰਦੀ ਹੈ। ਫੁੱਲ ਗੋਭੀ ‘ਚ ਵਿਟਾਮਿਨ ਸੀ, ਕੇ, ਫਾਈਬਰ ਅਤੇ ਵਿਟਾਮਿਨ ਬੀ ਦੀ ਭਰਪੂਰ ਮਾਤਰਾ ਮੌਜ਼ੂਦ ਹੁੰਦੀ ਹੈ। ਇੰਨਾ ਹੀ ਨਹੀਂ ਇਸ ’ਚ ਪੋਟਾਸ਼ੀਅਮ, ਪ੍ਰੋਟੀਨ, ਫਾਸਫੋਰਸ, ਮੈਗਨੀਜ਼ ਵਰਗੇ ਤੱਤ ਵੀ ਚੰਗੀ ਮਾਤਰਾ ’ਚ ਮੌਜੂਦ ਹੁੰਦੇ ਹਨ। ਇਸ ਲਈ ਇਹ ਸਰੀਰ ਲਈ ਬਹੁਤ ਲਾਭਦਾਇਕ ਹੁੰਦੀ ਹੈ। ਇਸ ਨਾਲ ਸਰੀਰ ਕਈ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਇਹ ਹਰ ਮੌਸਮ ’ਚ ਆਸਾਨੀ ਨਾਲ ਮਿਲ ਜਾਂਦੀ ਹੈ।

ਦਿਲ ਦੇ ਰੋਗੀ ਲਈ ਫਾਇਦੇਮੰਦ – ਫੁੱਲ ਗੋਭੀ ’ਚ ਪੋਟਾਸ਼ੀਅਮ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ ਜੋ ਧਮਨੀਆਂ ’ਚ ਖੂਨ ਨੂੰ ਬਲਾਕ ਹੋਣ ਤੋਂ ਰੋਕਦਾ ਹੈ ਅਤੇ ਬੈਡ ਕੋਲੈਸਟਰੋਲ ਘੱਟ ਕਰਦਾ ਹੈ। ਇਸ ਦੀ ਵਰਤੋਂ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ।

ਕੈਂਸਰ ਤੋਂ ਬਚਾਏ – ਫੁੱਲ ਗੋਭੀ ’ਚ ਫਾਈਬਰ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ, ਜੋ ਕੈਂਸਰ ਤੋਂ ਬਚਾਉਣ ’ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਹ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦੀ ਹੈ।

ਗਰਭ ਅਵਸਥਾ ’ਚ ਫਾਇਦੇਮੰਦ – ਫੁੱਲ ਗੋਭੀ ’ਚ ਮੌਜੂਦ ਫੋਲੇਟ ਕੋਸ਼ੀਕਾਵਾਂ ਨੂੰ ਵਧਣ ’ਚ ਮਦਦ ਕਰਦਾ ਹੈ। ਫੁੱਲ ਗੋਭੀ ਗਰਭ ’ਚ ਪਲ ਰਹੇ ਬੱਚੇ ਦੇ ਵਿਕਾਸ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ। ਇਸ ’ਚ ਵਿਟਾਮਿਨ ਬੀ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ, ਜੋ ਗਰਭਵਤੀ ਔਰਤਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ।

ਹੱਡੀਆਂ ਨੂੰ ਮਜ਼ਬੂਤ ਕਰੇ – ਇਸ ’ਚ ਵਿਟਾਮਿਨ ਕੇ ਅਤੇ ਸੀ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ, ਜੋ ਹੱਡੀਆਂ ਨੂੰ ਮਜ਼ਬੂਤ ਰੱਖਦੇ ਹਨ। ਫੁੱਲ ਗੋਭੀ ਦੀ ਨਿਯਮਿਤ ਰੂਪ ’ਚ ਵਰਤੋਂ ਕਰਨ ਨਾਲ ਹੱਡੀਆਂ ਕਮਜ਼ੋਰ ਨਹੀਂ ਹੁੰਦੀਆਂ।

ਪਾਚਨ ਪ੍ਰਕਿਰਿਆ ਲਈ ਫਾਇਦੇਮੰਦ – ਫੁੱਲ ਗੋਭੀ ’ਚ ਫਾਈਬਰ ਚੰਗੀ ਮਾਤਰਾ ਮੌਜੂਦ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ। ਇਸ ’ਚ ਮੌਜੂਦ ਗਲੂਕੋਰਾਫਿਨ ਪੇਟ ਅਤੇ ਅੰਤੜੀਆਂ ਦੀ ਰੱਖਿਆ ਕਰਦਾ ਹੈ।

ਯਾਦਦਾਸ਼ਤ ਤੇਜ਼ ਕਰੇ – ਫੁੱਲ ਗੋਭੀ ’ਚ ਵਿਟਾਮਿਨ ਕੇ ਮੌਜੂਦ ਹੋਣ ਕਾਰਨ ਇਹ ਯਾਦਦਾਸ਼ਤ ਤੇਜ਼ ਕਰਨ ’ਚ ਮਦਦ ਕਰਦੀ ਹੈ। ਬੱਚਿਆਂ ਦੇ ਦਿਮਾਗੀ ਵਿਕਾਸ ਲਈ ਇਸ ਦੀ ਵਰਤੋਂ ਜ਼ਰੂਰ ਕਰਵਾਓ।

ਭਾਰ ਘੱਟ ਕਰਨਾ – ਇਸ ’ਚ ਕੈਲੋਰੀ ਬਹੁਤ ਹੀ ਘੱਟ ਮਾਤਰਾ ’ਚ ਹੁੰਦੀ ਹੈ। ਇਸ ਲਈ ਜੋ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਫੁੱਲ ਗੋਭੀ ਨੂੰ ਆਪਣੀ ਡਾਈਟ ’ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡਾ ਭਾਰ ਆਸਾਨੀ ਨਾਲ ਘੱਟ ਹੋ ਜਾਵੇਗਾ।

LEAVE A REPLY

Please enter your comment!
Please enter your name here