ਬੈਂਕਾਂ ਨੇ ਬੰਦ ਕੀਤੇ ਲੱਖਾਂ Current Account, ਕੀ ਇਹਨਾਂ ‘ਚੋਂ ਤੁਹਾਡਾ ਖਾਤਾ ਤਾਂ ਨਹੀਂ?

0
41

ਬੈਂਕਾਂ ਨੇ ਲੱਖਾਂ ਚਾਲੂ ਖਾਤੇ (current accounts) ਬੰਦ ਕਰ ਦਿੱਤੇ ਹਨ ਜਿਸ ਦੇ ਨਾਲ ਕਈ ਛੋਟੇ ਕਾਰੋਬਾਰੀਆਂ ਨੂੰ ਮੁਸ਼ਕਲ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸਿਰਫ ਐਸਬੀਆਈ (SBI) ਨੇ ਹੀ 60,000 ਅਕਾਊਂਟ ਬੰਦ ਕੀਤੇ ਹਨ। ਬੈਂਕਾਂ ਨੇ ਆਰਬੀਆਈ ਦੇ ਇੱਕ ਨਿਰਦੇਸ਼ ‘ਤੇ ਇਸ ਖਾਤਿਆਂ ਨੂੰ ਬੰਦ ਕੀਤਾ ਹੈ ਜਿਸ ਦਾ ਪਾਲਣ ਕਰਨ ਦੀ ਮਿਆਦ ਖ਼ਤਮ ਹੋ ਗਈ ਹੈ। ਇਸ ਦੇ ਅਨੁਸਾਰ ਬੈਂਕ ਉਨ੍ਹਾਂ ਗਾਹਕਾਂ ਦੇ ਚਾਲੂ ਖਾਤੇ ਨਹੀਂ ਖੋਲ ਸਕਦੇ ਹਨ ਜਿਨ੍ਹਾਂ ਨੇ ਦੂਜੇ ਬੈਂਕਾਂ ਤੋਂ ਕਰਜ਼ਾ ਲਿਆ ਹੈ।

ਬੈਂਕਾਂ ਨੇ ਗਾਹਕਾਂ ਨੂੰ ਈਮੇਲ ਭੇਜ ਕੇ ਉਨ੍ਹਾਂ ਦੇ ਕਰੰਟ ਅਕਾਊਂਟ ਬੰਦ ਕਰਨ ਜਾਂ ਫ੍ਰੀਜ਼ ਕਰਨ ਦੀ ਜਾਣਕਾਰੀ ਦਿੱਤੀ ਹੈ। ਐਸਬੀਆਈ ਨੇ ਆਪਣੇ ਇੱਕ ਗਾਹਕ ਨੂੰ ਭੇਜੇ ਪੱਤਰ ਵਿੱਚ ਕਿਹਾ ਹੈ ਕਿ ਆਰਬੀਆਈ ਦੇ ਨਿਰਦੇਸ਼ਾਂ ਦੇ ਅਨੁਸਾਰ ਅਸੀ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਤੁਸੀ ਸਾਡੀ ਬ੍ਰਾਂਚ ਵਿੱਚ ਆਪਣਾ ਕੈਸ਼ ਕ੍ਰੈਡਿਟ / ਓਵਰਡ੍ਰਾਫਟ ਖਾਤੇ ਬਣਾਏ ਰੱਖ ਸਕਦੇ ਹੋ ਪਰ ਤੁਹਾਡਾ ਚਾਲੂ ਅਕਾਊਂਟ ਬੰਦ ਕਰਨਾ ਹੋਵੇਗਾ। ਕੈਸ਼ ਕ੍ਰੈਡਿਟ / ਓਵਰਡ੍ਰਾਫਟ ਖਾਤੇ ਦੀ ਸਹੂਲਤ ਲੈਂਦੇ ਸਮੇਂ ਇਸ ਨੂੰ ਕਾਇਮ ਨਹੀਂ ਕੀਤਾ ਜਾ ਸਕਦਾ ਹੈ। ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਮੌਜੂਦਾ ਖਾਤੇ ਨੂੰ 30 ਦਿਨਾਂ ਦੇ ਅੰਦਰ ਬੰਦ ਕਰਨ ਦੀ ਵਿਵਸਥਾ ਕਰੋ।

ਐਸਬੀਆਈ ਨੇ ਬੰਦ ਕੀਤੇ 60,000 ਤੋਂ ਜ਼ਿਆਦਾ ਖਾਤੇ
ਗਾਹਕਾਂ ਨੂੰ ਕਈ ਵਾਰ ਯਾਦ ਦਿਵਾਉਣ ਭੇਜਣ ਤੋਂ ਬਾਅਦ ਐਸਬੀਆਈ ਨੇ 60,000 ਤੋਂ ਜਿਆਦਾ ਖਾਤੇ ਬੰਦ ਕਰ ਦਿੱਤੇ ਹਨ। ਪਿਛਲੇ ਸਾਲ ਅਗਸਤ ਵਿੱਚ ਆਰਬੀਆਈ ਨੇ ਚਾਲੂ ਅਕਾਊਂਟ ਖੋਲ੍ਹਣ ਲਈ ਨਵੇਂ ਨਿਯਮ ਬਣਾਏ ਸਨ। ਇਸ ਵਿੱਚ ਕਿਹਾ ਗਿਆ ਸੀ ਕਿ ਕਰਜ਼ਾ ਲੈਣ ਵਾਲੇ ਦਾ ਕੇਵਲ ਉਸੀ ਬੈਂਕ ਵਿੱਚ ਚਾਲੂ ਖਾਤਾ ਹੋ ਸਕਦਾ ਹੈ ਜਿਸ ਵਿੱਚ ਉਸ ਦੀ ਕੁਲ ਉਧਾਰੀ ਦਾ ਘੱਟ ਤੋਂ ਘੱਟ 10 ਫੀਸਦੀ ਹਿੱਸਾ ਹੋਵੇ। ਬੈਂਕਾਂ ਨੂੰ ਇਸ ਦਾ ਪਾਲਣ ਕਰਨ ਲਈ ਕੇਵਲ 3 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਪਰ ਇਸਦੇ ਲਾਗੂ ਹੋਣ ਵਿੱਚ ਦੇਰੀ ਦੇ ਕਾਰਨ, ਆਰਬੀਆਈ ਨੇ ਆਪਣੀ ਸਮਾਂ ਸੀਮਾ 31 ਜੁਲਾਈ ਤੱਕ ਵਧਾ ਦਿੱਤੀ ਸੀ।

ਇਸ ਨਿਯਮ ਦਾ ਮਕਸਦ ਕੈਸ਼ ਪ੍ਰਵਾਹ ‘ਤੇ ਨਜ਼ਰ ਰੱਖਣਾ ਅਤੇ ਫੰਡਸ ਦੀ ਦੁਰ ਵਰਤੋਂ ‘ਤੇ ਲਗਾਮ ਕਸਨਾ ਹੈ। ਆਰਬੀਆਈ ਨੇ ਪਾਇਆ ਕਿ ਮੌਜੂਦਾ ਦਿਸ਼ਾ ਨਿਰਦੇਸ਼ਾਂ ਅਤੇ ਜੁਰਮਾਨੇ ਦੀਆਂ ਵਿਵਸਥਾਵਾਂ ਦੇ ਬਾਵਜੂਦ, ਬਹੁਤ ਸਾਰੇ ਉਧਾਰ ਲੈਣ ਵਾਲੇ ਬੈਂਕਾਂ ਵਿੱਚ ਚਾਲੂ ਖਾਤੇ ਖੋਲ੍ਹ ਕੇ ਫੰਡਾਂ ਦੀ ਦੁਰਵਰਤੋਂ ਕਰ ਰਹੇ ਹਨ। ਨਵੇਂ ਨਿਯਮ ਦਾ ਮਕਸਦ ਤਾਂ ਸਾਫ਼ ਹੈ ਪਰ ਗਾਹਕਾਂ ਨੂੰ ਬਹੁਤ ਪਰੇਸ਼ਾਨੀ ਹੋਈ ਹੈ। ਇੱਕ ਸਰਕਾਰੀ ਬੈਂਕ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ਸਾਨੂੰ ਹਜ਼ਾਰਾਂ ਖਾਤੇ ਬੰਦ ਕਰਨ ਲਈ ਮਜ਼ਬੂਰ ਕੀਤਾ ਗਿਆ ਹੈ। ਜੇਕਰ ਸਾਰੇ ਬੈਂਕਾਂ ਨੂੰ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ ਲੱਖਾਂ ਵਿੱਚ ਹੋ ਸਕਦੀ ਹੈ। ਇਹ ਇੱਕ ਚੁਣੋਤੀ ਭਰਪੂਰ ਕੰਮ ਹੈ।

LEAVE A REPLY

Please enter your comment!
Please enter your name here