ਬੇਅਦਬੀ ਮਾਮਲਾ: ਅਭਿਸ਼ੇਕ ਮਨੂੰ ਸਿੰਘਵੀ ਦੇ ਟਵੀਟ ’ਤੇ ਭੜਕੇ ਸਿਰਸਾ, ਬੋਲੇ- ‘ਦੋਹਰੀ ਖੇਡ ਖੇਡਣਾ ਬੰਦ ਕਰੋ’

0
94

ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਨੂੰ ਲੈ ਕੇ ਸਿੱਖਾਂ ’ਚ ਰੋਸ ਦੀ ਲਹਿਰ ਹੈ। ਹਾਲਾਂਕਿ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਸੰਗਤ ਵਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਹੈ। ਇਸ ਦਰਮਿਆਨ ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ ਅਭਿਸ਼ੇਕ ਮਨੂੰ ਸਿੰਘਵੀ ਨੇ ਟਵੀਟ ਕੀਤਾ। ਉਨ੍ਹਾਂ ਟਵੀਟ ਕਰ ਕੇ ਕਿਹਾ, ‘‘ਬੇਅਦਬੀ ਭਿਆਨਕ ਹੈ ਪਰ ਸੱਭਿਅਕ ਦੇਸ਼ ’ਚ ਭੀੜ ਵਲੋਂ ਕੁੱਟਮਾਰ ਕਰਨਾ ਘੱਟ ਭਿਆਨਕ ਨਹੀਂ ਹੈ। ਮੈਂ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਸਾਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ ’ਚ ਲਿਆ।

ਇਹਨਾਂ ਲੋਕਾਂ ਨੂੰ ਆਗਿਆ CM Channi ਦਾ ਕੰਮ ਪਸੰਦ, ਕੀ ਦੇਣਗੇ ਦੁਬਾਰਾ ਮੌਕਾ ?

ਅਭਿਸ਼ੇਕ ਸਿੰਘਵੀ ਦੇ ਟਵੀਟ ਨੂੰ ਮਨਜਿੰਦਰ ਸਿੰਘ ਸਿਰਸਾ ਨੇ ਰੀਟਵੀਟ ਕਰਦਿਆਂ ਕਿਹਾ ਦੋਹਰੀ ਖੇਡ ਖੇਡਣਾ ਬੰਦ ਕਰੋ। ਉਨ੍ਹਾਂ ਨੇ ਕਿਹਾ ਕਿ ਮਨੂੰ ਸਿੰਘਵੀ ਦੋਹਾਂ ਪਾਸਿਆਂ ਦੀ ਗੱਲ ਕਰ ਰਿਹਾ ਹੈ। ਸਿਰਸਾ ਨੇ ਕਿਹਾ ਕਿ ਗੁਰੂ ਘਰ ‘ਚ ਹੋਈ ਬੇਅਦਬੀ ਦੀ ਜਾਂਚ ਕਰਨ ਤੋਂ ਕੌਣ ਰੋਕ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਾਂਗਰਸ ਦੀ, ਤੁਹਾਡਾ ਮੁੱਖ ਮੰਤਰੀ ਹੈ, ਤੁਹਾਡੀ ਹੀ ਪੁਲਸ ਹੈ ਅਤੇ ਤੁਹਾਡੀ ਇੰਟੈਲੀਜੈਂਸ ਬਿਊਰੋ ਹੈ। ਜਿਨ੍ਹਾਂ ਲੋਕਾਂ ਨੇ ਅੱਜ ਤੱਕ ਬੇਅਦਬੀ ਕੀਤੀ, ਉਨ੍ਹਾਂ ਨੂੰ ਤੁਸੀਂ ਲੋਕਾਂ ’ਤੇ ਕਾਰਵਾਈ ਨਹੀਂ ਕੀਤੀ। ਹੁਣ ਤੁਸੀਂ ਫਿਰ ਉਸੇ ਲਾਈਨ ’ਤੇ ਤੁਰ ਰਹੇ ਹੋ, ਜਿਸ ਨੂੰ 1980 ਦੇ ਦਹਾਕੇ ’ਚ ਗਾਂਧੀ ਪਰਿਵਾਰ ਨੇ ਅਪਣਾਇਆ।

ਸਿਰਸਾ ਨੇ ਅੱਗੇ ਕਿਹਾ ਕਿ ਪਹਿਲਾਂ ਸਿੱਖਾਂ ਦੇ ਗੁਰੂ ਧਾਮਾਂ ’ਤੇ ਹਮਲੇ ਕਰੋ, ਉਨ੍ਹਾਂ ਨੂੰ ਗੁੱਸਾ ਦਿਵਾਓ ਫਿਰ ਉਨ੍ਹਾਂ ਨੂੰ ਇਨਸਾਫ ਨਾ ਲੈਣ ਦਿਓ। ਉਹ ਹੀ ਦੋਹਰੀ ਖੇਡ ਖੇਡਣਾ ਬੰਦ ਕਰੋ, ਜੋ ਇੰਦਰਾ ਗਾਂਧੀ ਨੇ ਸਿੱਖ ਧਰਮ ’ਤੇ ਹਮਲਾ ਕਰਨ, ਨਿਆਂ ਤੋਂ ਇਨਕਾਰ ਕਰਨ ਅਤੇ ਸਿੱਖਾਂ ਨੂੰ 80 ਦੇ ਦਹਾਕੇ ਵਾਂਗ ਭਿਆਨਕ ਚਰਿੱਤਰ ਕਰਨ ਲਈ ਖੇਡਿਆ ਸੀ। ਅੱਜ ਕਾਂਗਰਸ ਫਿਰ ਉਸੇ ਰਾਹ ’ਤੇ ਹੈ।

LEAVE A REPLY

Please enter your comment!
Please enter your name here