ਇਸਤਰੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਖੀ ਬੀਬੀ ਜਗੀਰ ਕੌਰ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਨ ਲਈ ਪਾਰਟੀ ‘ਚ ਮਿਹਨਤੀ ਮਹਿਲਾਵਾਂ ਨੂੂੰ ਸ਼ਾਮਿਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਨੂੰ ਦੋ ਹਿੱਸਿਆਂ ਵਿੱਚ ਵੰਡਣ ਅਤੇ ਦੋ ਪ੍ਰਧਾਨਾਂ ਦੀ ਨਿਯੁਕਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਾਰਟੀ ਵਿੱਚ ਬੀਬੀ ਸਤਵੰਤ ਕੌਰ ਜੌਹਲ ਅਤੇ ਬੀਬੀ ਗੁਰਦੀਪ ਕੌਰ ਬਰਾੜ ਨੂੰ ਚੰਡੀਗੜ੍ਹ ਯੂਟੀ ਦਾ ਪ੍ਰਧਾਨ ਬਣਾਇਆ ਗਿਆ ਹੈ।
ਜਦੋਂ ਕਿ ਬੀਬੀ ਪਰਮਿੰਦਰ ਕੌਰ ਰੰਧਾਵਾ ਬਰਨਾਲਾ, ਬੀਬੀ ਕਰਮਜੀਤ ਕੌਰ ਮਾਨਸਾ ਅਤੇ ਬੀਬੀ ਵੀਨੂੰ ਸ਼ਰਮਾ ਅੰਮ੍ਰਿਤਸਰ ਨੂੰ ਇਸਤਰੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਬੀਬੀ ਰਣਜੀਤ ਕੌਰ ਮੰਡੀ ਅੰਮ੍ਰਿਤਸਰ, ਬੀਬੀ ਕੁਲਦੀਪ ਕੌਰ ਬੇਗੋਵਾਲ ਅਤੇ ਬੀਬੀ ਅਮਰਜੀਤ ਕੌਰ ਬੇਗੋਵਾਲ ਨੂੰ ਮਹਿਲਾ ਅਕਾਲੀ ਦੀ ਸੰਯੁਕਤ ਸਕੱਤਰ ਬਣਾਇਆ ਗਿਆ ਹੈ।









