ਬਿਹਾਰ ਸਰਕਾਰ ਨੇ 12 ਜੁਲਾਈ ਤੋਂ ਵਿੱਦਿਅਕ ਅਦਾਰੇ ਖੋਲ੍ਹਣ ਦਾ ਲਿਆ ਫੈਸਲਾ

0
69

ਕੋਰੋਨਾ ਮਹਾਂਮਾਰੀ ਦੇ ਖਤਰੇ ਨੂੰ ਦੇਖਦਿਆਂ ਦੇਸ਼ ‘ਚ ਵਿੱਦਿਅਕ ਅਦਾਰੇ ਬੰਦ ਰੱਖੇ ਗਏ ਸਨ। ਪਰ ਹੁਣ ਬਿਹਾਰ ਸਰਕਾਰ ਨੇ 12 ਜੁਲਾਈ ਤੋਂ ਸਾਰੇ ਵਿੱਦਿਅਕ ਅਦਾਰਿਆਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। 12 ਜੁਲਾਈ ਤੋਂ 11ਵੀਂ ਅਤੇ 12ਵੀਂ ਕਲਾਸ ਦੇ ਸਕੂਲ ਵੀ 50 ਫ਼ੀਸਦੀ ਹਾਜ਼ਰੀ ਨਾਲ ਖੋਲ੍ਹੇ ਜਾ ਸਕਣਗੇ। ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਆਪਣੇ ਟਵਿੱਟਰ ਹੈਂਡਲ ‘ਤੇ ਵੀ ਇਸ ਗੱਲ ਦੀ ਘੋਸ਼ਣਾ ਕੀਤੀ ਹੈ। ਕੋਰੋਨਾ ਸਥਿਤੀ ਦੀ ਸਮੀਖਿਆ ਤੋਂ ਬਾਅਦ ਸਾਰੇ ਸਰਕਾਰੀ, ਗੈਰ ਸਰਕਾਰੀ ਦਫ਼ਤਰਾਂ ਨੂੰ ਪਹਿਲਾਂ ਵਾਂਗ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ।

ਇਸ ਸੰਬੰਧ ‘ਚ ਉਨ੍ਹਾਂ ਨੇ ਅੱਗੇ ਲਿਖਿਆ ਕਿ ਯੂਨੀਵਰਸਿਟੀ, ਸਾਰੇ ਕਾਲਜ, ਤਕਨੀਕੀ  ਵਿੱਦਿਅਕ ਸੰਸਥਾਨ, ਸਰਕਾਰੀ ਸਿਖਲਾਈ ਸੰਸਥਾਨ, ਗਿਆਰ੍ਹਵੀਂ ਅਤੇ ਬਾਰ੍ਹਵੀਂ ਤੱਕ ਦੇ ਕਾਲਜ 50% ਵਿਦਿਆਰਥੀਆਂ ਦੀ ਹਾਜ਼ਰੀ ਦੇ ਨਾਲ ਖੁੱਲ੍ਹਣਗੇ। ਵਿੱਦਿਅਕ ਅਦਾਰਿਆਂ ਦੇ ਬਾਲਗ ਵਿਦਿਆਰਥੀਆਂ , ਅਧਿਆਪਕਾਂ ਅਤੇ ਕਰਮਚਾਰੀਆਂ ਲਈ ਟੀਕਾਕਰਣ ਦੀ ਵਿਸ਼ੇਸ਼ ਵਿਵਸਥਾ ਹੋਵੇਗੀ। ਰੈਸਟੋਰੈਂਟ ਅਤੇ ਖਾਣ-ਪੀਣ ਦੀਆਂ ਦੁਕਾਨ ਦਾ ਸੰਚਾਲਨ 50% ਬੈਠਣ ਦੀ ਸਮਰੱਥਾ ਦੇ ਨਾਲ ਹੋ ਸਕੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਜੇ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

ਦੇਸ਼ ਵਿੱਚ ਕੋਵਿਡ-19 ਦੇ ਇੱਕ ਦਿਨ ਵਿੱਚ 34,703 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜ੍ਹਤਾਂ ਦੀ ਗਿਣਤੀ ਵੱਧ ਕੇ 3,06,19,932 ਹੋ ਗਈ, ਜਦੋਂ ਕਿ 553 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧਕੇ 4,03,281 ਹੋ ਗਈ ਹੈ। ਪਿਛਲੇ 111 ਦਿਨਾਂ ਵਿੱਚ ਇਨਫੈਕਸ਼ਨ ਦੇ ਸਭ ਤੋਂ ਘੱਟ ਨਵੇਂ ਮਾਮਲੇ ਅਤੇ ਕਰੀਬ 90 ਦਿਨਾਂ ਵਿੱਚ ਸਭ ਤੋਂ ਘੱਟ ਮੌਤ ਦੇ ਮਾਮਲੇ ਆਏ ਹਨ।

 

 

LEAVE A REPLY

Please enter your comment!
Please enter your name here