ਚੰਡੀਗੜ੍ਹ : ਪੰਜਾਬ ਵਿੱਚ ਚੱਲ ਰਹੇ ਪਾਵਰ ਸੰਕਟ ਲਈ ਕੇਂਦਰ ਨੇ ਪੰਜਾਬ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਕੇਂਦਰੀ ਪਾਵਰ ਮੰਤਰੀ ਆਰ ਕੇ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਪਾਵਰ ਟਰਾਂਸਮਿਸ਼ਨ ਸਿਸਟਮ ਸੁਧਾਰ ਕਰਨ ਲਈ ਬਹੁਤ ਪੈਸਾ ਦਿੱਤਾ ਸੀ ਪਰ ਪੰਜਾਬ ਵਲੋਂ ਕੁੱਝ ਨਹੀਂ ਕੀਤਾ ਗਿਆ। ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰ ਦੇ ਕੋਲ ਪਾਵਰ ਹੈ ਪਰ ਪੰਜਾਬ ਦੇ ਕੋਲ ਇਸ ਪਾਵਰ ਨੂੰ ਡਰਾਅ ਕਰਨ ਦੀ ਸਮਰੱਥਾ ਨਹੀਂ ਹੈ। ਇਸ ਕਾਰਨ ਪੰਜਾਬ ਵਿੱਚ ਸੰਕਟ ਪੈਦਾ ਹੋਇਆ ਹੈ।
ਦੂਜੀ ਪਾਸੇ ਮਾਨਸੂਨ ਵਿੱਚ ਦੇਰੀ ਹੋਣ ਕਾਰਨ ਵੀ ਸੰਕਟ ਗਹਿਰਾ ਹੋ ਗਿਆ ਹੈ। ਜੇਕਰ ਮੀਂਹ ਸ਼ੁਰੂ ਹੋ ਜਾਂਦਾ ਹੈ ਤਾਂ ਪਾਵਰ ਕੱਟ ਘੱਟ ਹੋ ਜਾਣਗੇ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਸੰਕਟ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ ਹੈ।