ਬਿਜਲੀ ਬਿੱਲ ਨੂੰ ਲੈ ਕੇ ਕੇਜਰੀਵਾਲ ਨੇ CM ਚੰਨੀ ਨੂੰ ਕੀਤਾ Challenge

0
71

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁਹਾਲੀ ਵਿਖੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪੰਜਾਬ ਸਰਕਾਰ ’ਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੈਲੰਜ ਕਰਦਾ ਹਾਂ ਕਿ ਉਹ ਪੰਜਾਬ ’ਚ ਮੁਫ਼ਤ ਕੀਤੀ ਬਿਜਲੀ ਦੇ ਸਿਰਫ 1000 ਜ਼ੀਰੋ ਬਿਜਲੀ ਵਾਲੇ ਬਿੱਲ ਦਿਖਾ ਦੇਣ, ਜਦੋਂ ਕਿ ਉਹ ਸਬੂਤ ਵਜੋਂ ਦਿੱਲੀ ਦੇ ਇੱਕ ਲੱਖ ਲੋਕਾਂ ਦੇ ਜ਼ੀਰੋ ਬਿਜਲੀ ਵਾਲੇ ਬਿੱਲ ਲੈ ਕੇ ਆਏ ਹਨ।

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਦਿੱਲੀ ’ਚ ਪਿਛਲੇ ਮਹੀਨੇ 35 ਲੱਖ ਲੋਕਾਂ ਦੇ ਜ਼ੀਰੋ ਬਿਜਲੀ ਬਿੱਲ ਆਏ ਹਨ। ਇਹ ਬਿੱਲ ਸਬੂਤ ਦੇ ਤੌਰ ’ਤੇ ਮੁੱਖ ਮੰਤਰੀ ਚੰਨੀ ਨੂੰ ਭੇਜੇ ਜਾਣਗੇ। ਉਨ੍ਹਾਂ ਨੇ ਕਿਹਾ ਕਿ 50 ਲੱਖ ’ਚੋਂ 35 ਲੱਖ ਪਰਿਵਾਰਾਂ ਦੇ ਜ਼ੀਰੋ ਬਿਜਲੀ ਵਾਲੇ ਬਿੱਲ ਆਏ ਹਨ। ਇਨ੍ਹਾਂ ਲੋਕਾਂ ਨੂੰ 24 ਘੰਟੇ ਬਿਜਲੀ ਮਿਲਦੀ ਹੈ। ਜੇ ਉਨ੍ਹਾਂ ਨੂੰ ਮੇਰਾ ਚੈਲੰਜ ਕਬੂਲ ਹੈ ਤਾਂ 1000 ਜ਼ੀਰੋ ਬਿਜਲੀ ਵਾਲੇ ਬਿੱਲ ਦਿਖਾ ਦੇਣਾ, ਉਹ ਬਿੱਲ ਨਾ ਦਿਖਾ ਦੇਣਾ ਜਿਹੜੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਲੋਕਾਂ ਦੇ ਆਉਂਦੇ ਹਨ। ਜੇ ਨਾ ਦਿਖਾ ਸਕੇ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਮੁੱਖ ਮੰਤਰੀ ਚੰਨੀ ਸਿਰਫ ਝੂਠ ਬੋਲਦੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿੱਲੀ ’ਚ ਬਹੁਤ ਵਧੀਆ ਕੰਮ ਹੋਏ ਹਨ। ਪੰਜਾਬ ਦੇ ਲੋਕ ਬੱਚਿਆਂ ਲਈ ਵਧੀਆ ਸਿੱਖਿਆ, ਹਸਪਤਾਲ ਤੇ ਬਿਜਲੀ ਦੇ ਬਿੱਲਾਂ ਤੋਂ ਮੁਕਤੀ ਮੰਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਬੰਦੇ ਲਈ ਨਾ ਲੜੋ, ਸੁਧਾਰ ਲਈ ਲੜੋ ਤੇ ਸੀਟ ਦੇ ਚੱਕਰਾਂ ’ਚ ਨਾ ਪਓ। ਉਨ੍ਹਾਂ ਕਿਹਾ ਕਿ ਦਿੱਲੀ ’ਚ 75 ਫੀਸਦੀ ਲੋਕਾਂ ਦਾ ਜ਼ੀਰੋ ਬਿਜਲੀ ਬਿੱਲ ਤੇ 24 ਘੰਟੇ ਬਿਜਲੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਝੂਠ ’ਤੇ ਝੂਠ ਬੋਲੀ ਜਾ ਰਹੇ ਹਨ, ਜੋ ਵਾਅਦੇ ਉਹ ਕਰਦੇ ਹਨ, ਉਹੀ ਵਾਅਦੇ ਉਨ੍ਹਾਂ ਵੱਲੋਂ ਦੁਹਰਾਅ ਦਿੱਤੇ ਜਾਂਦੇ ਹਨ।

LEAVE A REPLY

Please enter your comment!
Please enter your name here