ਬਾਲੀਵੁੱਡ ਗਾਇਕਾ ਕਨਿਕਾ ਕਪੂਰ ਨੇ ਬਿਜ਼ਨੈੱਸਮੈਨ ਗੌਤਮ ਨਾਲ ਕਰਵਾਇਆ ਵਿਆਹ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

0
161

ਕਨਿਕਾ ਕਪੂਰ ਇੱਕ ਭਾਰਤੀ ਗਾਇਕਾ ਹੈ। ਉਸਦਾ ਜਨਮ ਅਤੇ ਪਾਲਣ ਪੋਸ਼ਣ ਲਖਨਊ ਵਿੱਚ ਹੋਇਆ ਸੀ। ਦੱਸ ਦੇਈਏ ਕਿ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਵਿਆਹ ਦੇ ਬੰਧਨ ’ਚ ਬੱਝ ਗਈ ਹੈ। ਕਨਿਕਾ ਨੇ ਬਿਜ਼ਨੈੱਸਮੈਨ ਗੌਤਮ ਨਾਲ ਸ਼ੁੱਕਰਵਾਰ ਨੂੰ ਲੰਡਨ ’ਚ ਸੱਤ ਫੇਰੇ ਲਏ। ਵਿਆਹ ਦੀਆਂ ਸਾਰੀਆਂ ਰਸਮਾਂ ਨੂੰ ਪੂਰਾ ਕਰ ਲਿਆ ਗਿਆ ਹੈ ਤੇ ਹੁਣ ਕਨਿਕਾ ਤੇ ਗੌਤਮ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਨਜ਼ਰ ਆ ਰਹੀਆਂ ਹਨ।

ਪਿਛਲੇ ਕਈ ਦਿਨਾਂ ਤੋਂ ਕਨਿਕਾ ਕਪੂਰ ਲੰਡਨ ’ਚ ਹੈ। ਇਥੇ ਉਸ ਦੇ ਵਿਆਹ ਤੋਂ ਪਹਿਲਾਂ ਮਹਿੰਦੀ ਤੇ ਬਾਕੀ ਦੇ ਪ੍ਰੀ-ਵੈਡਿੰਗ ਸਮਾਗਮ ਹੋਏ। ਗਾਇਕਾ ਦੀ ਮਹਿੰਦੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ ਸਨ।

ਆਪਣੇ ਵਿਆਹ ’ਤੇ ਵੀ ਕਨਿਕਾ ਕਪੂਰ ਦਾ ਲੁੱਕ ਦੇਖਣ ਵਾਲਾ ਸੀ। ਉਸ ਨੇ ਬੇਹੱਦ ਖ਼ੂਬਸੂਰਤ ਪਿੰਕ ਬ੍ਰਾਈਡਲ ਲਹਿੰਗਾ ਪਹਿਿਨਆ ਸੀ। ਇਸ ਦੇ ਨਾਲ ਉਸ ਨੇ ਰੈੱਡ ਸਟੋਨ ਵਾਲੇ ਹਾਰ ਪਹਿਨੇ ਸਨ।ਇਸਦੇ ਨਾਲ ਹੀ ਪਿੰਕ ਚੂੜੀਆਂ ਤੇ ਦੁਪੱਟਾ ਵੀ ਉਸ ਨੇ ਕੈਰੀ ਕੀਤਾ ਸੀ।

ਦੱਸ ਦੇਈਏ ਕਿ 43 ਸਾਲਾ ਕਨਿਕਾ ਕਪੂਰ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਸ ਨੇ 18 ਸਾਲ ਦੀ ਉਮਰ ’ਚ ਉਸਨੇ 1998 ਵਿੱਚ ਵਪਾਰੀ ਰਾਜ ਚੰਦੋਕ ਨਾਲ ਵਿਆਹ ਕੀਤਾ ਅਤੇ ਲੰਡਨ ਚਲੀ ਗਈ, ਜਿੱਥੇ ਉਸਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਹਾਲਾਂਕਿ ਕੁਝ ਸਾਲਾਂ ਬਾਅਦ ਉਹ ਰਿਸ਼ਤਾ ਖ਼ਤਮ ਹੋ ਗਿਆ। ਇਸ ਵਿਆਹ ਤੋਂ ਕਨਿਕਾ ਦੇ ਤਿੰਨ ਬੱਚੇ ਆਯਾਨ, ਸਮਾਰਾ ਤੇ ਯੁਵਰਾਜ ਹਨ।

 

LEAVE A REPLY

Please enter your comment!
Please enter your name here