ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਚਹੇਤਿਆਂ ਲਈ ਖੁਸ਼ਖਬਰੀ ਹੈ। ਅਦਾਕਾਰ ਅਗਲੇ ਸਾਲ ਰੂਸ ‘ਚ ਹੋਣ ਵਾਲੀਆਂ ਵਿਸ਼ੇਸ਼ ‘ਓਲੰਪਿਕ ਵਿਸ਼ਵ’ ਸਰਦ ਰੁੱਤ ਦੀਆਂ ਖੇਡਾਂ ‘ਚ ਭਾਰਤ ਦੀ ਟੀਮ ਦਾ ਹਿੱਸਾ ਵੀ ਹੋਣਗੇ। ਜਾਣਕਾਰੀ ਅਨੁਸਾਰ, ਇਸ ਦਾ ਐਲਾਨ ਹਾਲ ਹੀ ‘ਚ ਸੋਨੂੰ ਸੂਦ ਨੇ ਭਾਰਤ ਦੇ ਵਿਸ਼ੇਸ਼ ਅਥਲੀਟਾਂ ਅਤੇ ਅਧਿਕਾਰੀਆਂ ਨਾਲ ਇੱਕ ਵਰਚੁਅਲ ਗੱਲਬਾਤ ਦੌਰਾਨ ਕੀਤਾ ਹੈ। ਸੋਨੂੰ ਸੂਦ ਨੇ ਕਿਹਾ, ”ਅੱਜ ਮੇਰੇ ਲਈ ਬਹੁਤ ਹੀ ਖ਼ਾਸ ਦਿਨ ਹੈ ਅਤੇ ਮੈਂ ਸਪੈਸ਼ਲ ਓਲੰਪਿਕਸ ਇੰਡੀਆ ਨਾਲ ਜੁੜੇ ਹੋਣ ਦੇ ਇਸ ਸਫ਼ਰ ‘ਚ ਸ਼ਾਮਲ ਹੋ ਕੇ ਬਹੁਤ ਖੁਸ਼ ਹਾਂ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ। ਮੇਰਾ ਇਸ ਪਰਿਵਾਰ ਨਾਲ ਜੁੜਨ ਅਤੇ ਇਸ ਪਲੇਟਫਾਰਮ ਨੂੰ ਹੋਰ ਵੱਡਾ ਬਣਾਉਣ ਦਾ ਵਾਅਦਾ ਹੈ।”
ਇਸ ਦੇ ਨਾਲ ਹੀ ਸੋਨੂੰ ਸੂਦ ਨੇ ਅਥਲੀਟਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਸਪੈਸ਼ਲ ਓਲੰਪਿਕਸ ਇੰਡੀਆ ਦੇ ਬ੍ਰਾਂਡ ਅੰਬੈਸਡਰ ਦੇ ਰੂਪ ‘ਚ, ਸੋਨੂੰ ਸੂਦ ਜਨਵਰੀ ‘ਚ ਰੂਸ ਦੇ ਕਾਜ਼ਾਨ ‘ਚ ਭਾਰਤ ਦੇ ਅਥਲੀਟਾਂ ਦੀ ਇੱਕ ਟੀਮ ਦੀ ਅਗਵਾਈ ਕਰੇਗੀ।
ਉਨ੍ਹਾਂ ਨੇ ਕਿਹਾ, ”ਸਪੈਸ਼ਲ ਓਲੰਪਿਕਸ ਵਰਲਡ ਵਿੰਟਰ ਗੇਮਸ ਦੇ ਲਈ ਰੂਸ ‘ਚ ਸਾਡੀ ਟੀਮ ਦੇ ਨਾਲ ਹੋਣ ਦਾ ਮੌਕਾ ਮਿਲਣ ‘ਤੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਆਪਣੇ ਅਥਲੀਟਾਂ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਤ ਕਰਾਂਗਾ ਅਤੇ ਉਨ੍ਹਾਂ ਨੂੰ ਅਜਿਹੇ ਉਤਸ਼ਾਹ ਨਾਲ ਉਤਸ਼ਾਹਤ ਕਰਾਂਗਾ ਕਿ ਸਮਰਥਨ ਦੀ ਗੂੰਜ ਭਾਰਤ ਵਿੱਚ ਗੂੰਜੇਗੀ। ਇਹ ਖੇਡਾਂ, ਜੋ ਕਿ ਹਰ ਦੋ ਸਾਲਾਂ ਬਾਅਦ ਆਯੋਜਿਤ ਕੀਤੀਆਂ ਜਾਂਦੀਆਂ ਹਨ ਦੱਸ ਦਈਏ ਕਿ ਖ਼ਾਸ ਗੱਲ ਇਹ ਹੈ ਕਿ ਓਲੰਪਿਕਸ ਦਾ ਅਗਲਾ ਸਰਦ ਰੁੱਤ ਖੇਡ ਸੰਸਕਰਣ ਅਗਲੇ ਸਾਲ 22 ਤੋਂ 28 ਜਨਵਰੀ ਤੱਕ ਰੂਸ ਦੇ ਕਾਜ਼ਾਨ ‘ਚ ਹੋਵੇਗਾ।
ਕੋਰੋਨਾ ਵਾਇਰਸ ਦੇ ਸੰਕਰਮਣ ਦੀ ਦੂਜੀ ਲਹਿਰ ਦੇ ਦੌਰਾਨ ਵੀ ਅਦਾਕਾਰ ਸੋਨੂੰ ਸੂਦ ਨੇ ਦੇਸ਼ ਭਰ ਦੇ ਲੋਕਾਂ ਦੀ ਮਦਦ ਕੀਤੀ ਸੀ। ਇਸ ਦੇ ਨਾਲ ਕੋਰੋਨਾ ਸੰਕਟ ਦੇ ਵਿਚਕਾਰ, ਅਦਾਕਾਰ ਸੋਨੂੰ ਸੂਦ ਨੇ ਐੱਨ. ਸੀ. ਆਰ. ‘ਚ ਵੀ ਲੋਕਾਂ ਦੀ ਸਹਾਇਤਾ ਲਈ ਮਈ ‘ਚ ਇੱਕ ਚੈਟਬੋਟ ਸ਼ੁਰੂ ਕੀਤਾ।ਉਨ੍ਹਾਂ ਨੇ ਇਹ ਕੰਮ ਆਪਣੀ ਸੰਸਥਾ ‘ਸੂਦ ਚੈਰਿਟੀ ਫਾਉਂਡੇਸ਼ਨ’ (ਐੱਸ. ਸੀ. ਐੱਫ) ਦੇ ਅਧੀਨ ਸ਼ੁਰੂ ਕੀਤਾ ਹੈ।