ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਇਸ ਮਾਂ ਦਿਵਸ ‘ਤੇ ਬਹੁਤ ਖੁਸ਼ ਸਨ। ਉਹ ਆਪਣੀ ਧੀ ਮਾਲਤੀ ਨੂੰ ਹਸਪਤਾਲ ਤੋਂ ਘਰ ਲੈ ਆਏ ਹਨ। ਮਾਲਤੀ ਦੇ ਘਰ ਆਉਣ ‘ਤੇ ਪ੍ਰਿਯੰਕਾ ਨੇ ਇਕ ਲੰਮਾ ਸੰਦੇਸ਼ ਪੋਸਟ ਕਰਦੇ ਹੋਏ ਕਿਹਾ ਕਿ ਉਸ ਦੀ ਬੇਟੀ ਸਮੇਂ ਤੋਂ ਪਹਿਲਾਂ ਪੈਦਾ ਹੋਈ ਸੀ ਅਤੇ 100 ਦਿਨਾਂ ਤੋਂ ਐਨਆਈਸੀਯੂ (Neonatal Intensive Care Unit) ਵਿੱਚ ਸੀ। ਉਨ੍ਹਾਂ ਨੇ ਆਪਣੀ ਬੇਟੀ ਮਾਲਤੀ ਮੈਰੀ ਚੋਪੜਾ ਦੀ ਪਹਿਲੀ ਤਸਵੀਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਫੋਟੋ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਮਾਂ ਬਣਨ ਦਾ ਅਹਿਸਾਸ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਪ੍ਰਿਯੰਕਾ(Priyanka Chopra) ਅਤੇ ਨਿਕ ਜੋਨਸ (Nick Jonas) ਨੇ ਇਸ ਸਾਲ ਜਨਵਰੀ ਵਿੱਚ ਸਰੋਗੇਸੀ ਰਾਹੀਂ ਆਪਣੀ ਬੇਟੀ ਦਾ ਸਵਾਗਤ ਕੀਤਾ ਸੀ।