ਭਾਰਤ ਵਿੱਚ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਹਰ ਕੋਈ ਮੱਕੀ ਦੇ ਦਾਣੇ ਖਾਣਾ ਪਸੰਦ ਕਰਦਾ ਹੈ। ਖਾਣ ਵਿੱਚ ਮੱਕੀ ਦੇ ਦਾਣੇ (pop corn) ਜਿੰਨੇ ਸਵਾਦ ਲੱਗਦੇ ਹਨ, ਉਨ੍ਹੇ ਹੀ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ।
ਮਾਨਸੂਨ ਦੇ ਮੌਸਮ ਵਿੱਚ ਮੱਕੀ ਖਾਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਮੱਕੀ ਵਿੱਚ ਬਹੁਤ ਸਾਰੇ ਮਹੱਤਵਪੂਰਨ ਪੌਸ਼ਟਿਕ ਤੱਤ ਅਤੇ ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਸਾਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦੇ ਹਨ।
ਦਿਲ ਤੇ ਦਿਮਾਗ ਲਈ ਫਾਇਦੇਮੰਦ
ਫਾਈਬਰ ਨਾਲ ਭਰਪੂਰ ਮੱਕੀ ਦਿਲ ਤੋਂ ਲੈ ਕੇ ਸਾਡੀ ਮਾਨਸਿਕ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਆਓ ਜਾਣਦੇ ਹਾਂ ਮੱਕੀ ਖਾਣ ਦੇ ਫਾਇਦੇ:
ਵਿਟਾਮਿਨ
ਮੱਕੀ ਵਿਟਾਮਿਨ ਬੀ ਨਾਲ ਭਰਪੂਰ ਹੁੰਦੀ ਹੈ ਜੋ ਵਾਲਾਂ ਅਤੇ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਸਰੀਰ ਦੇ ਊਰਜਾ ਦੇ ਪੱਧਰ ਨੂੰ ਬਣਾਈ ਰੱਖਣ ਵਿੱਚ ਵੀ ਸਹਾਇਤਾ ਕਰਦੀ ਹੈ। ਇਸ ਤੋਂ ਇਲਾਵਾ ਇਹ ਵਿਟਾਮਿਨ ਏ ਨਾਲ ਭਰਪੂਰ ਵੀ ਹੁੰਦੀ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਦੀ ਹੈ।
ਫਾਈਬਰ
ਮੱਕੀ ਫਾਈਬਰ ਨਾਲ ਭਰਪੂਰ ਹੁੰਦੀ ਹੈ ਜੋ ਅੰਤੜੀਆਂ ਨੂੰ ਸਿਹਤਮੰਦ ਰੱਖਦੀ ਹੈ। ਇਸਦੇ ਸੇਵਨ ਨਾਲ ਕਬਜ਼ ਨਹੀਂ ਹੁੰਦੀ ਅਤੇ ਤੁਹਾਡਾ ਪੇਟ ਲੰਬੇ ਸਮੇਂ ਲਈ ਭਰਿਆ ਰਹਿੰਦਾ ਹੈ।ਇਸ ਵਿੱਚ ਮੌਜੂਦ ਘੁਲਣਸ਼ੀਲ ਫਾਈਬਰ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ਰੱਖਦਾ ਹੈ।
ਮੋਟਾਪੇ ਤੋਂ ਬਚਾਅ
ਮੱਕੀ ਇੱਕ ਹਾਈ ਫਾਈਬਰ ਵਾਲਾ ਅਨਾਜ ਹੈ। ਇਸ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਲਈ ਭਰਿਆ ਰਹਿੰਦਾ ਹੈ ਅਤੇ ਸਾਨੂੰ ਵਧੇਰੇ ਕੈਲੋਰੀ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਜਿਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ।