ਫਿਰ ਵਧਣ ਲੱਗੇ ਕੋਰੋਨਾ ਕੇਸ, ਪਿਛਲੇ 24 ਘੰਟੇ ‘ਚ ਸਾਹਮਣੇ ਆਏ 43,733 ਨਵੇਂ ਮਾਮਲੇ

0
58

ਪਿਛਲੇ ਕਈ ਦਿਨਾਂ ਤੋਂ ਦੇਸ਼ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਰ ਅੱਜ ਨਵੇਂ ਮਾਮਲਿਆਂ ‘ਚ ਇੱਕ ਵਾਰ ਫਿਰ ਵਾਧਾ ਦੇਖਣ ਨੂੰ ਮਿਲਿਆ। ਦੇਸ਼ ‘ਚ ਪਿਛਲੇ 24 ਘੰਟੇ ‘ਚ ਕੋਰੋਨਾ ਦੇ 43,733 ਨਵੇਂ ਕੇਸ ਸਾਹਮਣੇ ਆਏ। ਇਸ ਦੇ ਨਾਲ ਹੀ ਪਿਛਲੇ ਦਿਨੀਂ 47,240 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਦੇਸ਼ ‘ਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 4,59,920 ਹੋ ਗਈ ਹੈ। ਦੇਸ਼ ‘ਚ ਰਿਕਵਰੀ ਦਰ ਵੀ ਵਧ ਕੇ 97.18 ਫ਼ੀਸਦੀ ਹੋ ਗਈ ਹੈ।

ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ ਦਿਨ ਦੇਸ਼ ‘ਚ ਕੋਰੋਨਾ ਕਾਰਨ 930 ਲੋਕਾਂ ਦੀ ਮੌਤ ਹੋਈ, ਜਿਸ ਤੋਂ ਬਾਅਦ ਹੁਣ ਤਕ ਕੋਰੋਨਾ ਕਾਰਨ 4,04,211 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਰੋਨਾ ਲਾਗ ਦੀ ਤਾਜ਼ਾ ਸਥਿਤੀ :
ਕੁੱਲ ਕੋਰੋਨਾ ਦੇ ਕੇਸ – 3 ਕਰੋੜ 5 ਲੱਖ 63 ਹਜ਼ਾਰ 665
ਕੁੱਲ ਠੀਕ ਹੋਏ ਲੋਕ – 2 ਕਰੋੜ 97 ਲੱਖ 99 ਹਜ਼ਾਰ 534
ਕੁੱਲ ਐਕਟਿਵ ਕੇਸ – 4 ਲੱਖ 59 ਹਜ਼ਾਰ 920
ਕੁੱਲ ਮੌਤਾਂ – 4 ਲੱਖ 4 ਹਜ਼ਾਰ 211
ਕੁੱਲ ਟੀਕਾਕਰਨ – 36 ਕਰੋੜ 13 ਲੱਖ 23 ਹਜ਼ਾਰ 548

LEAVE A REPLY

Please enter your comment!
Please enter your name here