ਜੰਮੂ-ਕਸ਼ਮੀਰ ਦੇ ਪੁੰਛ ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਪੰਜ ਤੱਤਾਂ ‘ਚ ਵਿਲੀਨ ਹੋ ਗਏ ਹਨ।ਜਸਵਿੰਦਰ ਸਿੰਘ ਦੇ ਜੱਦੀ ਪਿੰਡ ਮਾਨਾ ਤਲਵੰਡੀ ‘ਚ ਪੂਰੇ ਸਰਕਾਰੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਅਕਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਵੀ ਮੌਜੂਦ ਰਹੀ। ਜ਼ਿਕਰਯੋਗ ਹੈ ਕਿ, ਜੰਮੂ ਦੇ ਪੁੰਛ ‘ਚ ਬੀਤੇ ਸੋਮਵਾਰ ਅੱਤਵਾਦੀਆਂ ਦੇ ਘੁਸਪੈਠ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆਬਲਾਂ ਨੇ ਆਪਰੇਸ਼ਨ ਸ਼ੁਰੂ ਕੀਤਾ ਸੀ। ਇਸੇ ਦੌਰਾਨ ਅੱਤਵਾਦੀਆਂ ਦੀ ਫਾਇਰਿੰਗ ‘ਚ 5 ਜਵਾਨ ਸ਼ਹੀਦ ਹੋਏ।
ਇਨ੍ਹਾਂ ‘ਚ ਨਾਇਮ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ, ਸਿਪਾਹੀ ਗੱਜਣ ਸਿੰਘ, ਸਿਪਾਹੀ ਸਰਜ ਸਿੰਘ ਅਤੇ ਸਿਪਾਹੀ ਵੈਸਾਖ ਸਿੰਘ ਸ਼ਾਮਿਲ ਸਨ। ਜਸਵਿੰਦਰ ਸਿੰਘ ਦਾ 13 ਸਾਲ ਦਾ ਬੇਟਾ ਬਿਕਰਮਜੀਤ ਸਿੰਘ ਅਤੇ 11 ਸਾਲ ਦੀ ਬੇਟੀ ਹਰਨੂਰ ਕੌਰ ਹੈ। ਉਨ੍ਹਾਂ ਦੀ ਮਾਂ ਕਈ ਮਹੀਨਿਆਂ ਤੋਂ ਬੀਮਾਰ ਹੈ। ਸ਼ਹੀਦ ਦੇ ਪਿਤਾ ਕੈਪਟਨ ਹਰਭਜਨ ਸਿੰਘ ਦਾ ਦੋ ਮਹੀਨੇ ਪਹਿਲਾਂ ਕੋਰੋਨਾ ਨਾਲ ਦੇਹਾਂਤ ਹੋ ਗਿਆ ਸੀ।