ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਾਲ 2022 ਦੇ ਕੈਲੰਡਰ ਅਨੁਸਾਰ ਸਰਕਾਰੀ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਛੱਡ ਕੇ ਮਿਤੀਆਂ ਸਮੇਤ 25 ਛੁੱਟੀਆਂ ਦਿਖਾਈਆਂ ਗਈਆਂ ਹਨ। ਇਸ ਤੋਂ ਇਲਾਵਾ 29 ਛੁੱਟੀਆਂ ਦੀ ਇੱਕ ਹੋਰ ਸੂਚੀ ਜਾਰੀ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਦੇ ਕਰਮਚਾਰੀ ਕੋਈ ਵੀ ਦੋ ਛੁੱਟੀਆਂ ਲੈ ਸਕਦੇ ਹਨ। ਇਸ ਸੂਚੀ ਦੇ ਨਾਲ ਹੀ ਇਕ ਹੋਰ ਸੂਚੀ ਵਿਚ 15 ਵਿਸ਼ੇਸ਼ ਦਿਨਾਂ ‘ਤੇ ਜਲੂਸ ਅਤੇ ਜਸ਼ਨਾਂ ਲਈ 4 ਦਿਨਾਂ ਵਿਚ ਅੱਧੀ ਛੁੱਟੀ ਲੈ ਸਕਦਾ ਹੈ ਪਰ ਇਹ ਛੁੱਟੀ ਦੁਪਹਿਰ ਤੋਂ ਬਾਅਦ ਹੀ ਲਈ ਜਾ ਸਕਦੀ ਹੈ।