ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਸਖਤੀ ਵਧਾ ਦਿੱਤੀ ਹੈ। ਮੁੱਖ ਮੰਤਰੀ ਨੇ ਅੱਜ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਅਨੁਸਾਰ ਸੋਮਵਾਰ ਤੋਂ ਰਾਜ ਵਿੱਚ ਆਉਣ ਵਾਲੇ ਲੋਕਾਂ ਲਈ ਆਰਟੀ-ਪੀਸੀਆਰ ਰਿਪੋਰਟ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਦੇ ਨਾਲ, ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦੀ ਦੋਹਰੀ ਡੋਜ਼ ਮਿਲੀ ਹੈ, ਉਨ੍ਹਾਂ ਦੀ ਹੀ ਰਾਜ ‘ਚ ਐਂਟਰੀ ਹੋਵੇਗੀ। ਜੰਮੂ, ਹਿਮਾਚਲ ਅਤੇ ਹਰਿਆਣਾ ਤੋਂ ਆਉਣ ਵਾਲਿਆਂ ’ਤੇ ਖਾਸ ਨਜ਼ਰ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਇਹ ਫੈਸਲਾ ਕੋਵਿਡ ਸਮੀਖਿਆ ਮੀਟਿੰਗ ਤੋਂ ਬਾਅਦ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸਕੂਲਾਂ ਲਈ ਵੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਸਕੂਲਾਂ ਲਈ ਖ਼ਾਸ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਰ ਦਿਨ ਸੂਬੇ ਭਰ ਵਿਚ ਘੱਟੋ-ਘੱਟ 10000 ਵਿਦਿਆਰਥੀਆਂ ਦੇ ਕੋਰੋਨਾ ਟੈਸਟ ਲਾਜ਼ਮੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਸਕੂਲ ਪ੍ਰਬੰਧਕਾਂ ਨੂੰ ਵੀ ਆਖਿਆ ਗਿਆ ਹੈ ਕਿ ਇਕ ਬੈਂਚ ’ਤੇ ਸਿਰਫ ਇਕ ਵਿਦਿਆਰਥੀ ਹੀ ਬਿਠਾਇਆ ਜਾਵੇ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਸਕੂਲ ਸਾਰੀਆਂ ਜਮਾਤਾਂ ਲਈ ਖੋਲ੍ਹ ਦਿੱਤੇ ਗਏ ਹਨ ਅਤੇ ਹੁਣ ਤਕ ਲਗਭਗ 41 ਬੱਚੇ ਅਤੇ ਇੱਕ ਅਧਿਆਪਕ ਪੌਜ਼ਟਿਵ ਆ ਚੁੱਕਾ ਹੈ। ਇੱਥੇ ਹੀ ਬਸ ਨਹੀਂ ਸਰਕਾਰ ਨੇ ਜਿਹੜੇ ਜ਼ਿਲ੍ਹਿਆਂ /ਸ਼ਹਿਰਾਂ ਵਿਚ ਪਾਜ਼ੇਟੀਵਿਟੀ ਦਰ 0.2 ਫੀਸਦ ਤੋਂ ਵੱਧ ਹੈ ਉੱਥੇ ਚੌਥੀ ਕਾਲਸ ਅਤੇ ਇਸ ਤੋਂ ਹੇਠਾਂ ਦੀਆਂ ਕਲਾਸਾਂ ਸਕੂਲ ਵਿਚ ਬੰਦ ਕਰਨ ਲਈ ਕਿਹਾ ਹੈ।