ਪੰਜਾਬ ਸਰਕਾਰ ਵਲੋਂ 2 ਉੱਚ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਦੋ ਸੀਨੀਅਰ ਆਈ ਪੀ ਐਸ ਅਫਸਰਾਂ ਦੀਆਂ ਪ੍ਰਸ਼ਾਸ਼ਕੀ ਆਧਾਰ ‘ਤੇ ਬਦਲੀਆਂ ਕੀਤੀਆਂ ਹਨ। 1993 ਬੈਚ ਦੇ ਆਈ ਪੀ ਐਸ ਅਧਿਕਾਰੀ ਵਰਿੰਦਰ ਕੁਮਾਰ ਨੂੰ ਸਪੈਸ਼ਲ ਡੀਜੀਪੀ ਕਮ ਚੀਫ ਡਾਇਰੈਕਟਰ ਵਿਜੀਲੈਂਸ ਬਿਓਰੋ ਪੰਜਾਬ ਲਾਇਆ ਗਿਆ ਹੈ ਅਤੇ 1997 ਬੈਚ ਦੇ ਆਈ ਪੀ ਐਸ ਅਫਸਰ ਆਰ ਕੇ ਜੈਸਵਾਲ ਨੂੰ ਏ ਡੀ ਜੀ ਪੀ ਇੰਟੈਲੀਜੈਂਸ ਪੰਜਾਬ (ਵਿੰਗ ਮੁਖੀ) ਲਾਇਆ ਗਿਆ ਹੈ।