ਚੰਡੀਗੜ੍ਹ : ਟ੍ਰਾਂਸਪੋਰਟ ਮੰਤਰੀ ਬਣਦਿਆਂ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਐਕਸ਼ਨ ਮੋੜ ‘ਚ ਆ ਗਏ ਹਨ। ਇਸਦੇ ਚੱਲਦਿਆਂ ਉਨ੍ਹਾਂ ਨੇ ਫੇਸਬੁਕ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਨੌਜਵਾਨਾਂ ਲਈ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ 864 ਰੂਟ ਪਰਮਿਟ ਉਪਲੱਬਧ ਕਰਵਾਏ ਜਾ ਰਹੇ ਹਨ।
ਰੂਟ ਪਰਮਿਟ 248 ਰੂਟਾਂ ਦੇ ‘ਤੇ ਪ੍ਰਦਾਨ ਕੀਤੇ ਜਾਣਗੇ। ਪਹਿਲਾਂ ਐਪਲੀਕੇਸ਼ਨ ਜਮ੍ਹਾਂ ਕਰਨ ਦੀ ਤਾਰੀਕ 07 – 10 – 2021 ਸੀ ਪਰ ਇਸਨੂੰ ਹੁਣ ਵਧਾ ਕੇ 17 – 10 – 2021 ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸਾਰੇ ਇਸ ਵੈਬ ਪੋਰਟਲ ‘ਤੇ ਜਾ ਕੇ ਆਨਲਾਈਨ ਅਪਲਾਈ http : //www.punjabtransport.org/ ਵੀ ਜਮ੍ਹਾਂ ਕਰ ਸਕਦੇ ਹੋ।
248 ਰੂਟਾਂ 'ਤੇ ਵੱਡੀਆਂ ਬੱਸਾਂ ਲਈ 864 ਸਟੇਜ ਕੈਰੇਜ ਪਰਮਿਟ ਦੇਣ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ, ਜਿਨ੍ਹਾਂ ਦੀ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਾਰੀਖ ਹੁਣ 17.10.2021 ਤੱਕ ਹੈ.
ਤੁਸੀ ਸਭ ਇਸ ਵੈਬ ਪੋਰਟਲ ਤੇ ਜਾਕੇ ਆਨਲਾਈਨ ਅਪਲਾਈ ਕਰ ਸਕਦੇ ਹੋ।https://t.co/G9D01Lzcn6#PunjabTransportDepartment pic.twitter.com/0iWNfbw7XC— Amarinder Singh Raja (@RajaBrar_INC) October 13, 2021