ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਮਾਛੀਵਾੜਾ ਦੇ ਡਾ. ਦੀਪ ਆਨੰਦ ਨੂੰ 2021 ਦੇ ਸਰਵ ਸ੍ਰੇਸ਼ਠ ਮੈਡੀਸਨ ਡਾ. ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਡਾ. ਦੀਪ ਆਨੰਦ ਐੱਮ. ਡੀ. (ਮੈਡੀਸਨ) ਨੂੰ ‘ਪਿੱਲਰਜ਼ ਆਫ਼ ਮੈਡੀਕਲ ਸਾਇੰਸਜ਼ ਫੈਲੀਕਿਏਸ਼ਨ-2021 ਦੇ ਐਵਾਰਡ ਨਾਲ ਸਨਮਾਨਿਤ ਕਰਦਿਆਂ ਪ੍ਰਸ਼ੰਸਾਂ ਪੱਤਰ ਵੀ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਜਿਹੇ ਹੋਣਹਾਰ ਡਾਕਟਰਾਂ ’ਤੇ ਸਾਨੂੰ ਮਾਣ , ਜੋ ਭਗਵਾਨ ਦਾ ਰੂਪ ਬਣ ਕੇ ਮਰੀਜ਼ਾਂ ਦੀ ਜਾਨ ਬਚਾਉਂਦੇ ਹਨ। ਇਸ ਕੋਵਿਡ ਸੰਕਟ ਦੇ ਦੌਰਾਨ ਡਾਕਟਰਾਂ ਨੇ ਮਰੀਜ਼ਾਂ ਦੀ ਬਹੁਤ ਸੇਵਾ ਕੀਤੀ ਹੈ।
ਮਾਛੀਵਾੜਾ ਦੇ ਆਨੰਦਜ਼ ਮੈਡੀਸਿਟੀ ਹਸਪਤਾਲ ਦੇ ਮਾਲਕ ਡਾ. ਦੀਪ ਆਨੰਦ ਐੱਮ. ਡੀ. (ਮੈਡੀਸਨ) ਦੀਆਂ ਪਿਛਲੇ 8 ਸਾਲਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਇਸ ਐਵਾਰਡ ਲਈ ਚੋਣ ਕੀਤੀ ਗਈ। ਇਹ ਸਨਮਾਨ ਮਿਲਣ ’ਤੇ ਡਾ. ਦੀਪ ਆਨੰਦ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਮਾਜ ਸੇਵੀ ਸ਼ਕਤੀ ਆਨੰਦ ਦੀ ਪ੍ਰੇਰਣਾ ਸਦਕਾ ਹਮੇਸ਼ਾ ਡਾਕਟਰੀ ਨੂੰ ਕਿੱਤੇ ਵੱਜੋਂ ਨਹੀਂ, ਸਗੋਂ ਲੋਕ ਸੇਵਾ ਵੱਜੋਂ ਅਪਣਾਇਆ ਹੈ।