ਲੁਧਿਆਣਾ : ਪੰਜਾਬ ਸਰਕਾਰ ਤੋਂ ਇਲਾਜ ਦੀ ਗੁਹਾਰ ਲਗਾਉਣ ਵਾਲੇ ਡੀ.ਐੱਸ.ਪੀ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਹੈ। ਕੋਰੋਨਾ ਸੰਕਰਮਣ ਦੇ ਚਲਦੇ ਉਨ੍ਹਾਂ ਦੇ ਦੋਵੇਂ ਫੇਫੜੇ ਖ਼ਰਾਬ ਹੋ ਚੁੱਕੇ ਸਨ। ਦੱਸ ਦਈਏ ਕਿ, ਹਰਜਿੰਦਰ ਸਿੰਘ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਨ੍ਹਾਂ ਨੇ ਕੈਪਟਨ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਸੀ ਕਿ ਉਨ੍ਹਾਂ ਦੇ ਇਲਾਜ ਲਈ ਛੇਤੀ ਤੋਂ ਛੇਤੀ ਫੰਡ ਉਪਲੱਬਧ ਕੀਤੇ ਜਾਣ, ਤਾਂਕਿ ਉਨ੍ਹਾਂ ਦੇ ਫੇਫੜਿਆਂ ਦਾ ਇਲਾਜ਼ ਹੋ ਸਕੇ।
ਇਸ ਤੋਂ ਬਾਅਦ ਡੀ.ਐੱਸ.ਪੀ ਦੀ ਮਾਤਾ ਅਤੇ 10 ਸਾਲ ਦੇ ਪੁੱਤ ਨੇ ਮੁੱਖਮੰਤਰੀ ਦੇ ਘਰ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿੱਥੇ ਉਨ੍ਹਾਂ ਦੇ ਓਐਸਡੀ ਨੇ ਪਰਿਵਾਰ ਦੀ ਪੂਰੀ ਗੱਲ ਸੁਣੀ। ਇਸ ਤੋਂ ਬਾਅਦ ਮੁੱਖਮੰਤਰੀ ਨੇ ਟਵੀਟ ਕਰ ਡੀ.ਐੱਸ.ਪੀ ਦੇ ਇਲਾਜ ਦਾ ਖਰਚਾ ਸਰਕਾਰ ਵਲੋਂ ਚੁੱਕੇ ਜਾਣ ਦੀ ਘੋਸ਼ਣਾ ਕੀਤੀ ਸੀ। ਡਾਕਟਰਾਂ ਅਨੁਸਾਰ, ਉਨ੍ਹਾਂ ਦੇ ਫੇਫੜੇ ਟਰਾਂਸਪਲਾਂਟ ਹੋਣੇ ਸਨ, ਜਿਸ ‘ਤੇ ਲਗਭਗ 80 ਲੱਖ ਰੁਪਏ ਦਾ ਖ਼ਰਚਾ ਆਉਣਾ ਸੀ।