ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦੇਖੋ ਸ਼ਾਹੀ ਅੰਦਾਜ਼, ਦੋਸਤਾਂ ਨਾਲ ਮਿਲ ਗਾਏ ਗੀਤ

0
77

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਆਪਣੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਹ ਲਗਾਤਾਰ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨੇ ਸਾਧ ਰਹੇ ਸਨ। ਇਸ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਐਨ.ਡੀ.ਏ ਦੇ 23ਵੇਂ ਅਤੇ 24ਵੇਂ ਬੈਚ ਦੇ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਾਹੀ ਦਾਵਤ ਦਿੱਤੀ ਗਈ।

ਰਵੀਨ ਠੁਕਰਾਲ ਨੇ ਟਵੀਟ ਕਰਦਿਆਂ ਇਹ ਜਾਣਕਾਰੀ ਸਾਂਝੀ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਮੋਹਾਲੀ ਸਥਿਤ ਮੋਹਿੰਦਰ ਬਾਗ ਫਾਰਮ ਹਾਊਸ ‘ਤੇ ਐਨ.ਡੀ.ਏ ਦੇ ਸਾਥੀਆਂ ਨੂੰ ਰਾਤ ਦੇ ਖਾਣੇ ਲਈ ਦਾਵਤ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਦੋਸਤਾਂ ਨੇ ਇਸ ਮੌਕੇ ਖੂਬ ਆਨੰਦ ਮਾਣਿਆ।

ਰਵੀਨ ਠੁਕਰਾਲ ਨੇ ਟਵੀਟ ਸਾਂਝਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਵੀਡੀਓ ਵੀ ਸਾਂਝੀ ਕੀਤੀ। ਜਿਸ ‘ਚ ਕੈਪਟਨ ਆਪਣੇ ਦੋਸਤਾਂ ਨਾਲ ਇਨ੍ਹਾਂ ਪਲਾਂ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਪੁਰਾਣੀ ਹਿੰਦੀ ਫਿਲਮ ਦਾ ਗੀਤ ‘ਓ ਗੋਰੇ ਗੋਰੇ’ ਗਾਉਂਦੇ ਨਜ਼ਰ ਆ ਰਹੇ ਹਨ।

ਇਸਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਟਵੀਟ ਸਾਂਝਾ ਕੀਤਾ, ਜਿਸ ‘ਚ ਕੈਪਟਨ ਅਮਰਿੰਦਰ ਸਿੰਘ ਆਸਾ ਸਿੰਘ ਮਸਤਾਨਾ ਦਾ ਗੀਤ ‘ਇਧਰ ਕਨ ਕਨ ਓਧਰ ਕਨਕਰ’ ਗਾਉਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਗੀਤਾਂ ਦੌਰਾਨ ਉਨ੍ਹਾਂ ਦੇ ਐਨਡੀਏ ਬੈਚ ਦੇ ਸਾਥੀ ਇਨ੍ਹਾਂ ਪਲਾਂ ਨੂੰ ਮਾਣਦੇ ਨਜ਼ਰ ਆ ਰਹੇ ਹਨ।

LEAVE A REPLY

Please enter your comment!
Please enter your name here