ਪੰਜਾਬ ਦੀ ਧੀ ਨੇ ਵਿਦੇਸ਼ ‘ਚ ਕੀਤਾ ਨਾਮ ਰੌਸ਼ਨ,ਆਸਟ੍ਰੇਲੀਆ ਤੋਂ ਹਾਸਿਲ ਕੀਤੀ ਲਾਅ ਦੀ ਡਿਗਰੀ

0
80

ਪੰਜਾਬ ਦੇ ਸ਼ੇਰਪੁਰ ਦੀ ਰਹਿਣ ਵਾਲੀ ਡਾ. ਰਿਸ਼ੂ ਗਰਗ ਨੇ ਆਸਟ੍ਰੇਲੀਆ ਵਿਚ ਮੱਲਾਂ ਮਾਰੀਆਂ ਹਨ। ਡਾ. ਰਿਸ਼ੂ ਗਰਗ ਨੇ ਆਸਟ੍ਰੇਲੀਆ ਵਿਚ ਸੁਪਰੀਮ ਕੋਰਟ ਆਫ ਨਿਊ ਸਾਊਥ ਵਾਲਸ ‘ਚ ਲਾਅ ਪ੍ਰੈਕਟਿਸ ਦੀ ਡਿਗਰੀ ਹਾਸਲ ਕੀਤੀ ਹੈ।ਪੰਜਾਬ ਦੀ ਇਸ ਧੀ ਨੇ ਪੰਜਾਬ ਦਾ ਮਾਣ ਵਧਾਇਆ ਹੈ।

ਡਾ. ਰਿਸ਼ੂ ਗਰਗ ਪੁੱਤਰੀ ਕੁਲਵੰਤ ਰਾਏ ਗਰਗ ਦੀ ਇਸ ਪ੍ਰਾਪਤੀ ’ਤੇ ਸਭ ਪੰਜਾਬ ਵਾਸੀਆਂ ਨੂੰ ਮਾਣ ਹੈ। ਡਾ. ਰਿਸ਼ੂ ਦੀ ਇਸ ਸਫਲਤਾ ਤੋਂ ਬਾਅਦ ਪੰਜਾਬੀਆਂ ਦਾ ਨਾਂ ਵਿਦੇਸ਼ਾਂ ਵਿਚ ਵੀ ਰੌਸ਼ਨ ਹੋਇਆ ਹੈ। ਡਾ. ਰਿਸ਼ੂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪੰਜਾਬ ਵਿਚ ਹੀ ਹਾਸਲ ਕੀਤੀ ਸੀ। ਉਨ੍ਹਾਂ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਤੋਂ ਐੱਲ.ਐੱਲ.ਐੱਮ ‘ਚ ਗੋਲਡ ਮੈਡਲ ਹਾਸਲ ਕੀਤਾ। ਉਸ ਨੇ ਪੰਜਾਬ ਯੂਨੀਵਰਸਿਟੀ ਤੋਂ ਐੱਲ.ਐੱਲ.ਬੀ ਕੀਤੀ। ਡਾ. ਰਿਸ਼ੂ ਗਰਗ ਨੇ ਪੀਐਚਡੀ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਹੈ।

ਪੀਐਚਡੀ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਡਾ. ਰਿਸ਼ੂ ਗਰਗ ਨੇ ਪੰਜਾਬ ਹਰਿਆਣਾ ਹਾਈ ਕੋਰਟ ‘ਚ ਲਾਅ ਰਿਸਚਜਰ ਤੇ ਪਨਸਪ ਅਤੇ ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਵਿਚ ਲਿਟੀਗ੍ਰੇਸ਼ਨ ਅਫਸਰ ਵਜੋਂ ਸੇਵਾ ਨਿਭਾਈ। ਹੁਣ ਡਾ. ਰਿਸ਼ੂ ਗਰਗ ਨੇ ਆਸਟ੍ਰੇਲੀਆ ਵਿਚ ਕਾਨੂੰਨ ਦੀ ਪੜ੍ਹਾਈ ਕਰਕੇ ਸੁਪਰੀਮ ਕੋਰਟ ਆਫ ਨਿਊ ਸਾਊਥ ਵਾਲਸ ਵਿਚ ਪ੍ਰੈਕਟਿਸ ਕਰਨ ਦੀ ਡਿਗਰੀ ਹਾਸਲ ਕਰ ਲਈ ਹੈ।

 

LEAVE A REPLY

Please enter your comment!
Please enter your name here