ਪੰਜਾਬ ਦੀ ਇਸ ਧੀ ਨੇ ਵਿਦੇਸ਼ ‘ਚ ਵਧਾਇਆ ਮਾਣ, ਹਰ ਪਾਸੇ ਹੋ ਰਹੇ ਚਰਚੇ

0
38

ਪੰਜਾਬ ਦੀਆਂ ਧੀਆਂ ਨੇ ਦੇਸ਼-ਵਿਦੇਸ਼ ‘ਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਉਹ ਕਿਸੇ ਵੀ ਖੇਤਰ ‘ਚ ਪਿੱਛੇ ਨਹੀਂ ਹਨ। ਉਨ੍ਹਾਂ ਨੇ ਆਪਣੇ ਹੁਨਰ ਨਾਲ ਬਹੁਤ ਮਾਣ ਕਮਾਇਆ ਹੈ। ਅਜਿਹੀਆਂ ਧੀਆਂ ਵਿਚੋਂ ਹੀ ਇੱਕ ਹੈ ਇਟਲੀ ਦੀ ਪੰਜਾਬਣ ਸਤਿੰਦਰ ਕੌਰ ਸੋਨੀਆ, ਜਿਸ ਨੇ ਇਟਲੀ ਵਿਚ ਸਥਾਨਕ ਪੁਲਿਸ (ਪੋਲੀਸੀਆ ਲੋਕਾਲੇ) ਵਿਚ ਨੌਕਰੀ ਪ੍ਰਾਪਤ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ।

ਇਹ ਸਾਰੇ ਹੀ ਪੰਜਾਬੀਆਂ ਲਈ ਖੁਸ਼ੀ ਦੀ ਗੱਲ ਹੈ ਕਿ ਸਾਡੇ ਪੰਜਾਬ ਦੀ ਇਸ ਧੀ ਨੇ ਇਹ ਸਫਲਤਾ ਪ੍ਰਾਪਤ ਕਰਕੇ ਵਿਦੇਸ਼ ‘ਚ ਪੰਜਾਬੀਆਂ ਦਾ ਮਾਣ ਵਧਾਇਆ ਹੈ। ਸ਼ਹਿਰ ਪੋਰਦੀਨੋਨੇ ਦੀ ਵਸਨੀਕ ਸਤਿੰਦਰ ਕੌਰ ਸੋਨੀਆ ਨੇ ਆਪਣੀ ਸਖ਼ਤ ਮਿਹਨਤ ਸਦਕਾ ਪੜ੍ਹਾਈ ਵਿਚ ਚੰਗੇ ਨੰਬਰ ਪ੍ਰਾਪਤ ਕਰਕੇ ਇਮਤਿਹਾਨ ਪਾਸ ਕਰਨ ਤੋਂ ਬਾਅਦ ਇਟਲੀ ਪੁਲਿਸ ਦੀ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਹੈ।

ਇਸ ਸੰਬੰਧ ‘ਚ ਪ੍ਰੈੱਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਸਤਿੰਦਰ ਕੌਰ ਸੋਨੀਆ ਨੇ ਦੱਸਿਆ ਕਿ ਉਸ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੰਗੋਜਲਾ ਨਾਲ ਸੰਬੰਧਤ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੰਨ 2017 ਵਿਚ ਉਹ ਇਟਲੀ ਦੇ ਕਰੇਮੋਨਾ ਦੇ ਸ਼ਹਿਰ ਕਰੇਮਾ ਨਗਰ ਕੌਂਸਲ ਦੀ ਸਰਕਾਰੀ ਨੌਕਰੀ ਪ੍ਰਾਪਤ ਕਰਕੇ ਭਾਰਤੀ ਭਾਈਚਾਰੇ ਦਾ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਚੁੱਕੀ ਹੈ।

LEAVE A REPLY

Please enter your comment!
Please enter your name here