ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੂਬੇ ਦੀ ਆਰਥਿਕ ਹਾਲਤ ਨੂੰ ਲੈ ਕੇ ਇੱਕ ਵਾਰ ਫਿਰ ਆਪਣੀ ਹੀ ਸਰਕਾਰ ਖਿਲਾਫ ਟਵੀਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਧਾਰ ਲੈਣਾ ਅੱਗੇ ਦਾ ਰਸਤਾ ਨਹੀਂ ਹੈ।ਕਰਜ਼ਾ ਮੋੜਨ ਲਈ ਨਹੀਂ ਬਲਕਿ ਟੈਕਸ ਲੋਕਾਂ ਨੂੰ ਵਿਕਾਸ ਦੇ ਰੂਪ ਵਿੱਚ ਵਾਪਸ ਜਾਣਾ ਚਾਹੀਦਾ ਹੈ ।ਹੱਲ-ਮੁਖੀ ਮਾਡਲ ਰਾਜ ਦੇ ਸਰੋਤਾਂ ਦੀ ਚੋਰੀ ਨੂੰ ਰੋਕਣਾ, ਖਜ਼ਾਨੇ ਨੂੰ ਭਰਨਾ ਅਤੇ ਆਮਦਨੀ ਪੈਦਾ ਕਰਕੇ ਇੱਕ ਕਲਿਆਣਕਾਰੀ ਰਾਜ ਬਣਾਉਣਾ ਹੈ।
ਵਿੱਤੀ ਜਵਾਬਦੇਹੀ ਅਤੇ ਪਾਰਦਰਸ਼ਤਾ ਪੰਜਾਬ ਮਾਡਲ ਦੇ ਥੰਮ੍ਹ ਹਨ, ਜਿਸ ਵਿੱਚ ਜਵਾਬਦੇਹੀ ਦਾ ਮਤਲਬ ਹੈ ਹਰ ਸਕੀਮ ਦੇ ਐਲਾਨ ਵਿੱਚ ਫੰਡਾਂ ਦੇ ਸਰੋਤਾਂ ਦਾ ਖੁਲਾਸਾ ਕਰਨਾ। ਭਾਵੇਂ ਉਹ ਖਰਚਾ ਆਮਦਨ ਤੋਂ ਕੀਤਾ ਗਿਆ ਹੋਵੇ ਜਾਂ ਵਾਧੂ ਕਰਜ਼ੇ ਤੋਂ। ਅੱਜ ਪੰਜਾਬ ਭਾਰਤ ਦਾ ਸਭ ਤੋਂ ਵੱਧ ਕਰਜ਼ਾਈ ਸੂਬਾ ਹੈ। ਰਾਜ ਦੇ ਜੀਡੀਪੀ ਦਾ 50% ਕਰਜ਼ਾ ਹੈ। ਰਾਜ ਵਿੱਚ ਮਹਿੰਗੇ ਕਰਜ਼ੇ ਲੈ ਕੇ ਖਰਚਾ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਅਪੀਲ ਕੀਤੀ ਕਿ ਉਹ ਅਸਲ ਮੁੱਦਿਆਂ ਤੋਂ ਭਟਕਣ ਦੀ ਕੋਸ਼ਿਸ਼ ਨਾ ਕਰਨ ਜੋ ਹਰ ਪੰਜਾਬੀ ਅਤੇ ਪਾਰਟੀ ਵਰਕਰ ਇਨ੍ਹਾਂ ਦੇ ਹੱਲ ਦੀ ਮੰਗ ਕਰ ਰਿਹਾ ਹੈ।