ਪੰਜਾਬ ਦਾ ਪਹਿਲਾ ‘ਬ੍ਰੈਸਟ ਮਿਲਕ ਪੰਪ’ ਲੁਧਿਆਣਾ ‘ਚ ਹੋਇਆ ਸਥਾਪਿਤ, ਜਾਣੋ ਕੀ ਹੈ ਵਿਸ਼ੇਸ਼ਤਾ

0
86

ਲੁਧਿਆਣਾ : ਨਵਜਨਮੇ ਬੱਚੇ ਲਈ ਮਾਂ ਦਾ ਦੁੱਧ ਹੀ ਸਭ ਤੋਂ ਵਧੀਆ ਸੰਪੂਰਨ ਆਹਾਰ ਮੰਨਿਆ ਜਾਂਦਾ ਹੈ। ਨਵਜਨਮੇ ਬੱਚਿਆਂ ਨੂੰ ਮਾਂ ਦਾ ਦੁੱਧ ਦੇਣ ਲਈ ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਸੈਂਟਰ ’ਚ ਪਹਿਲਾ ਬ੍ਰੈਸਟ ਮਿਲਕ ਪੰਪ ਸਥਾਪਿਤ ਕੀਤਾ ਗਿਆ ਹੈ। ਇਸਦੇ ਨਾਲ ਹੀ ਇਹ ਪੰਜਾਬ ਦਾ ਪਹਿਲਾ ਬ੍ਰੈਸਟ ਪੰਪ ਹੈ। ਬ੍ਰੈਸਟ ਮਿਲਕ ਪੰਪ ਤੋਂ ਨਰਸਾਂ ਮਾਂ ਦਾ ਦੁੱਧ ਪ੍ਰਾਪਤ ਕਰ ਕੇ ਨਵਜਨਮੇ ਬੱਚਿਆਂ ਨੂੰ ਦੇਣਗੀਆਂ। ਬੀਤੇ ਦਿਨ ਹੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਕੌਂਸਲਰ ਮਮਤਾ ਆਸ਼ੂ ਨੇ ਇਸ ਦਾ ਉਦਘਾਟਨ ਕੀਤਾ।

ਇਸ ਉਦਘਾਟਨ ਦੌਰਾਨ ਉਨ੍ਹਾਂ ਦੇ ਨਾਲ ਏ. ਡੀ. ਸੀ. ਅਮਿਤ ਕੁਮਾਰ, ਹਰਜਿੰਦਰ ਸਿੰਘ ਬੇਦੀ ਅਤੇ ਹੋਰ ਮੌਜੂਦ ਸਨ। ਦਰਅਸਲ ਨਵਜਨਮੇ ਬੱਚੇ ਨੂੰ ਮਾਂ ਦਾ ਦੁੱਧ ਦੇਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਮਾਂ ਦਾ ਦੁੱਧ ਬੱਚੇ ਲਈ ਪੌਸ਼ਟਿਕ ਹੁੰਦਾ ਹੈ ਪਰ ਡਲਿਵਰੀ ਤੋਂ ਬਾਅਦ ਬੱਚੇ ਨੂੰ ਦੁੱਧ ਪਿਲਾਉਣ ਵਿਚ ਮਾਂ ਕਈ ਵਾਰ ਅਸਮਰੱਥ ਹੁੰਦੀ ਹੈ, ਜਿਸ ਕਾਰਨ ਨਵਜਨਮੇ ਬੱਚੇ ਨੂੰ ਸਮੇਂ ’ਤੇ ਦੁੱਧ ਨਹੀਂ ਮਿਲ ਪਾਉਂਦਾ।

ਹੁਣ ਇਸ ਬ੍ਰੈਸਟ ਮਿਲਕ ਪੰਪ ਦੀ ਮਦਦ ਨਾਲ ਨਰਸ ਮਾਂ ਦਾ ਦੁੱਧ ਕੱਢ ਸਕੇਗੀ ਅਤੇ ਉਸੇ ਬੱਚੇ ਨੂੰ ਪਿਲਾ ਸਕੇਗੀ। ਜਿਸ ਨਾਲ ਬੱਚੇ ਨੂੰ ਸਮੇਂ ਸਿਰ ਮਾਂ ਦਾ ਦੁੱਧ ਮਿਲ ਸਕੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 10 ਮੈਨੂਅਲ ਪੰਪ, 16 ਕੰਟੇਨਰ, 2 ਇਲੈਕਟ੍ਰਿਕ ਪੰਪ ਅਤੇ 1 ਸਟਰਲਾਈਜ਼ਰ ਦਿੱਤੇ ਗਏ ਹਨ। ਇਸ ਮੌਕੇ ਏ. ਡੀ. ਸੀ. ਅਮਿਤ ਕੁਮਾਰ ਨੇ ਕਿਹਾ ਕਿ ਬੱਚੇ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਪਹਿਲੇ ਘੰਟੇ ਦੇ ਅੰਦਰ ਅਤੇ 6 ਮਹੀਨੇ ਤੱਕ ਮਾਂ ਦਾ ਦੁੱਧ ਜ਼ਰੂਰੀ ਹੈ।

LEAVE A REPLY

Please enter your comment!
Please enter your name here