ਪੰਜਾਬ ’ਚ 15 ਆਈਏਐੱਸ ਅਤੇ ਤਿੰਨ ਪੀਸੀਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ

0
52

ਪੰਜਾਬ ਸਰਕਾਰ ਨੇ ਇੱਕ ਆਦੇਸ਼ ਜਾਰੀ ਕਰ ਕੇ 15 ਆਈਪੀਐੱਸ ਅਫਸਰਾਂ ਤੇ ਤਿੰਨ ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਯੂਟੀ ਪ੍ਰਸ਼ਾਸਨ ਤੋਂ ਪਰਤੇ ਕਮਲ ਕਿਸ਼ੋਰ ਯਾਦਵ ਲੋਕ ਸੰਪਰਕ ਵਿਭਾਗ ਦੇ ਨਵੇਂ ਡਾਇਰੈਕਟਰ ਹੋਣਗੇ। ਜਾਣਕਾਰੀ ਅਨੁਸਾਰ ਉਹ ਆਨੰਦਿਤਾ ਮਿੱਤਰਾ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੂੰ ਉਨ੍ਹਾਂ ਦੀ ਜਗ੍ਹਾ ’ਤੇ ਨਗਰ ਨਿਗਮ ਚੰਡੀਗੜ੍ਹ ’ਚ ਕਮਿਸ਼ਨਰ ਵਜੋਂ ਤਾਇਨਾਤ ਕੀਤਾ ਗਿਆ ਹੈ। ਸਿਬਿਨ ਸੀ. ਜੋ ਇਸ ਸਮੇਂ ਸਨਅਤ ਵਿਭਾਗ ਦੇ ਡਾਇਰੈਕਟਰ ਹਨ, ਨੂੰ ਉਨ੍ਹਾਂ ਦੇ ਪੁਰਾਣੇ ਵਿਭਾਗ ਦੇ ਨਾਲ-ਨਾਲ ਮਹਾਤਮਾ ਗਾਂਧੀ ਇੰਸਟੀਚਿਊਟ ’ਚ ਡਾਇਰੈਕਟਰ ਲਗਾਇਆ ਗਿਆ ਹੈ।ਇਸ ਦੇ ਨਾਲ ਹੀ ਇੰਦੂ ਮਲਹੋਤਰਾ ਨੂੰ ਸੈਕਟਰੀ ਲੋਕਪਾਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕੋਲ ਸਟੇਟ ਇਲੈਕਸ਼ਨ ਕਮਿਸ਼ਨ ਤੇ ਪੰਜਾਬ ਫਾਇਨਾਂਸ ਕਾਰਪੋਰੇਸ਼ਨ ਦੀ ਐੱਮਡੀ ਦਾ ਚਾਰਜ ਵੱਖਰੇ ਤੌਰ ’ਤੇ ਹੋਵੇਗਾ।

ਇਸ ਤੋਂ ਇਲਾਵਾ ਪ੍ਰਦੀਪ ਕੁਮਾਰ ਅਗਰਵਾਲ ਨੂੰ ਹਾਊਸਿੰਗ ਅਰਬਨ ਡਿਵੈਲਪਮੈਂਟ ਵਿਭਾਗ ’ਚ ਸਪੈਸ਼ਲ ਸੈਕਟਰੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਮੁਹੰਮਦ ਤਾਇਬ ਜੋ ਇਸ ਸਮੇਂ ਡਾਇਰੈਕਟਰ ਟਰੈਜ਼ਰੀ ਹਨ, ਨੂੰ ਪੰਜਾਬ ਇਨਫ੍ਰਾਸਟਰਕਚਰ ਰੈਗੂਲੇਟਰੀ ਅਥਾਰਟੀ ’ਚ ਸੈਕਟਰੀ ਵਜੋਂ ਵਾਧੂ ਚਾਰਜ ਦਿੱਤਾ ਗਿਆ ਹੈ। ਸੇਨੂ ਦੁੱਗਲ ਨੂੰ ਉਨ੍ਹਾਂ ਦੇ ਪੁਰਾਣੇ ਵਿਭਾਗ ਦੇ ਨਾਲ-ਨਾਲ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ’ਚ ਐਡੀਸ਼ਨਲ ਸੀਈਓ ਨਿਯੁਕਤ ਕੀਤਾ ਗਿਆ ਹੈ। ਹਰਪ੍ਰੀਤ ਸਿੰਘ ਸੂਦਨ ਨੂੰ ਵੀ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ’ਚ ਐਡੀਸ਼ਨਲ ਸੀਈਓ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ।

ਜਸਪ੍ਰੀਤ ਸਿੰਘ ਨੂੰ ਆਈਕੇ ਗੁਜਰਾਲ ਟੈਕਨੀਕਲ ਯੂਨੀਵਰਸਿਟੀ ’ਚ ਰਜਿਸਟਰਾਰ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ। ਅਜੇ ਅਰੋੜਾ ਨੂੰ ਏਡੀਸੀ ਮਾਨਸਾ ਲਗਾਇਆ ਗਿਆ ਹੈ। ਰਾਜੀਵ ਕੁਮਾਰ ਗੁਪਤਾ ਨੂੰ ਉਨ੍ਹਾਂ ਦੇ ਪੁਰਾਣੇ ਵਿਭਾਗਾਂ ਤੋਂ ਇਲਾਵਾ ਸ਼ੂਗਰਫੈੱਡ ਦੇ ਐੱਮਡੀ ਦਾ ਵਾਧੂ ਭਾਰ ਦਿੱਤਾ ਗਿਆ ਹੈ। ਗੌਤਮ ਜੈਨ ਕੋਲ ਏਡੀਸੀ ਅਰਬਨ ਡਿਵੈਲਪਮੈਂਟ ਪਟਿਆਲਾ ਤੋਂ ਇਲਾਵਾ ਹੁਣ ਐਡੀਸ਼ਨਲ ਚੀਫ ਐਡਮਿਨਸਟ੍ਰੇਟਰ ਪਟਿਆਲਾ ਡਿਵੈਲਪਮੈਂਟ ਅਥਾਰਟੀ ਦਾ ਚਾਰਜ ਵੀ ਰਹੇਗਾ। ਹਰਪ੍ਰੀਤ ਸਿੰਘ ਐੱਸਡੀਐੱਮ ਡੇਰਾ ਬਾਬਾ ਨਾਨਕ ਦੇ ਨਾਲ-ਨਾਲ ਐੱਸਡੀਐੱਮ ਕਲਾਨੌਰ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ।

ਨਿਰਮਲ ਨੂੰ ਐੱਸਡੀਐੱਮ ਕੋਟਕਪੂਰਾ ਦੇ ਨਾਲ-ਨਾਲ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਦਾ ਕਾਰਜਭਾਰ ਦਿੱਤਾ ਗਿਆ ਹੈ। ਰਵਿੰਦਰ ਸਿੰਘ ਐਡੀਸ਼ਨਲ ਸੈਕਟਰੀ ਲੋਕ ਨਿਰਮਾਣ ਵਿਭਾਗ ਹੋਣਗੇ। ਅਸ਼ਵਨੀ ਅਰੋੜਾ ਡਿਪਟੀ ਡਾਇਰੈਕਟਰ ਲੋਕ ਨਿਰਮਾਣ ਵਿਭਾਗ ਦੇ ਨਾਲ-ਨਾਲ ਡਿਪਟੀ ਡਾਇਰੈਕਟਰ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ। ਗੁਰਮੀਤ ਕੁਮਾਰ ਐਕਸਟਰਾ ਅਸਿਸਟੈਂਟ ਕਮਿਸ਼ਨਰ ਕਪੂਰਥਲਾ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਕੋਲ ਸਹਾਇਕ ਕਮਿਸ਼ਨਰ ਜਨਰਲ ਕਪੂਰਥਲਾ ਦਾ ਕਾਰਜਭਾਰ ਵੀ ਰਹੇਗਾ।

 

LEAVE A REPLY

Please enter your comment!
Please enter your name here