ਪੰਜਾਬ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਸਾਹਮਣੇ ਆਇਆ ਹੈ। ਘਨੌਲੀ ਨੇੜੇ ਅਹਿਮਦਪੁਰ ਪੁਲ ਤੋਂ ਇੱਕ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਜਾਣਕਾਰੀ ਅਨੁਸਾਰ ਓਵਰਟੇਕ ਕਰਦੇ ਸਮੇਂ ਕਾਰ ਨੂੰ ਨਿੱਜੀ ਕੰਪਨੀ ਦੀ ਬੱਸ ਨੇ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਕਾਰ ਭਾਖੜਾ ਨਹਿਰ ਵਿੱਚ ਜਾ ਡਿੱਗੀ।
ਬੱਸ ਨੇ ਕਾਰ ਨੂੰ ਇੰਨੀ ਤੇਜ਼ ਟੱਕਰ ਮਾਰੀ ਕਿ ਪੁਲ ਦੀ ਰੇਲਿੰਗ ਤੋੜ ਕੇ ਨਹਿਰ ਵਿੱਚ ਜਾ ਡਿੱਗੀ। 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜਦੋਂ ਕਿ 2 ਬੱਚਿਆਂ ਦੀ ਤਲਾਸ਼ ਜਾਰੀ ਹੈ। ਲਾਸ਼ਾਂ ਵਿਚੋਂ 2 ਲਾਸ਼ਾਂ ਔਰਤਾਂ ਅਤੇ 2 ਲਾਸ਼ਾਂ ਪੁਰਸ਼ਾਂ ਤੇ ਇੱਕ ਬੱਚੇ ਦੀਆਂ ਹਨ। ਬਾਅਦ ਵਿੱਚ ਰਾਜਸਥਾਨ ਨੰਬਰ ਦੀ ਕ੍ਰੇਟਾ ਕਾਰ ਨੂੰ ਹਾਈਡਰਾ ਮਸ਼ੀਨ ਨਾਲ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ।